ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਵਿੱਚ ਕੱਲ੍ਹ ਰਾਤ ਇੱਕ ਸ਼ਾਨਦਾਰ ਸੰਗੀਤਕ ਮਹਿਫ਼ਲ ਹੋਈ, ਜਿਸ ਵਿੱਚ ਲੋਕ ਗਾਇਕ ਜੀਤ ਜਗਜੀਤ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਫਰਿਜ਼ਨੋ ਵਿੱਚ ਕਾਫ਼ੀ ਸਮੇਂ ਬਾਅਦ ਦਰਸ਼ਕਾਂ ਨੂੰ ਜੀਤ ਜਗਜੀਤ ਨੂੰ ਸੁਣਨ ਦਾ ਮੌਕਾ ਮਿਲਿਆ, ਜਿਸ ਨੇ ਪ੍ਰੋਗਰਾਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ।
ਇਹ ਵੀ ਪੜ੍ਹੋ : ਜਿੰਮੀ ਕਿਮਲ ਦਾ ਸ਼ੋਅ ਮੰਗਲਵਾਰ ਤੋਂ ਦੁਬਾਰਾ ਹੋਵੇਗਾ ਸ਼ੁਰੂ, ABC ਦਾ ਐਲਾਨ- ਵਿਵਾਦ ਤੋਂ ਬਾਅਦ ਲਿਆ ਗਿਆ ਫ਼ੈਸਲਾ
ਜੀਤ ਜਗਜੀਤ ਨੇ ਆਪਣੇ ਨਵੇਂ ਤੇ ਪੁਰਾਣੇ ਹਿੱਟ ਗੀਤਾਂ ਦੀ ਐਸੀ ਝੜੀ ਲਗਾਈ ਕਿ ਹਰ ਪਾਸੇ ਤਾਲੀਆਂ ਤੇ ਸ਼ਾਬਾਸ਼ੀਆਂ ਦੀ ਗੂੰਜ ਸੁਣਾਈ ਦਿੱਤੀ। ਊੜਾ ਤੇ ਜੂੜਾ, ਫੁੱਲ ਕੱਢਦੀ ਸੱਜਣਾ ਵਰਗਾ, ਸੂਈ ਨਾਲ ਗੱਲਾਂ ਕਰਦੀ ਏ ਵਰਗੇ ਪਰਿਵਾਰਕ ਗੀਤਾਂ ਨੇ ਮਾਹੌਲ ਨੂੰ ਹੋਰ ਵੀ ਰੌਚਕ ਬਣਾ ਦਿੱਤਾ। ਦਰਸ਼ਕਾਂ ਨੇ ਨੱਚ-ਨੱਚ ਕੇ ਅੰਬਰੀ ਧੂੜ ਚੜ੍ਹਾ ਦਿੱਤੀ ਅਤੇ ਮਹਿਫ਼ਲ ਨੂੰ ਯਾਦਗਾਰ ਬਣਾ ਦਿੱਤਾ। ਕੁੱਲ ਮਿਲਾ ਕੇ ਫਰਿਜ਼ਨੋ ਵਿੱਚ ਹੋਇਆ ਇਹ ਪ੍ਰੋਗਰਾਮ ਸੰਗੀਤ ਦੇ ਪ੍ਰੇਮੀਆਂ ਲਈ ਇਕ ਹੁਸੀਨ ਸ਼ਾਮ ਸਾਬਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UN 'ਚ ਫਲਸਤੀਨੀ ਰਾਜ ਦੇ ਹੱਕ 'ਚ ਵਿਸ਼ਵ ਆਗੂਆਂ ਨੇ ਕੀਤੀ ਰੈਲੀ, ਅਮਰੀਕਾ ਤੇ ਇਜ਼ਰਾਈਲ ਨੂੰ ਦਿੱਤੀ ਚੁਣੌਤੀ
NEXT STORY