ਵਾਸ਼ਿੰਗਟਨ (ਬਿਊਰੋ): ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਵਿਚ ਸ਼ਾਮਲ ਅਤੇ ਐਮਾਜ਼ਾਨ ਪ੍ਰਮੁੱਖ ਜੈਫ ਬੋਜ਼ੋਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ ਨੇ ਆਪਣੀ ਜਾਇਦਾਦ ਵਿਚੋਂ 2.7 ਅਰਬ ਡਾਲਰ ਕਰੀਬ 19,800 ਕਰੋੜ ਰੁਪਏ ਦਾਨ ਕੀਤੇ ਹਨ। ਸਾਲ ਭਰ ਵਿਚ ਇਹ ਉਹਨਾਂ ਦਾ ਤੀਜਾ ਵੱਡਾ ਦਾਨ ਹੈ।
ਭਾਰਤ ਸਮੇਤ ਕਈ ਦੇਸ਼ਾਂ ਨੂੰ ਮਿਲੇਗੀ ਮਦਦ
ਇਹ ਰਾਸ਼ੀ ਭਾਰਤ ਸਮੇਤ ਕਈ ਦੇਸ਼ਾਂ ਦੇ 286 ਸੰਗਠਨਾਂ, ਯੂਨੀਵਰਸਿਟੀਆਂ ਅਤੇ ਕਲਾ ਸਮੂਹਾਂ ਨੂੰ ਮਿਲੇਗੀ। ਸਾਲ ਭਰ ਤੋਂ ਵੀ ਘੱਟ ਸਮੇਂ ਵਿਚ ਸਕੌਟ ਦਾ ਇਹ ਤੀਜਾ ਵੱਡਾ ਦਾਨ ਹੈ। ਚੈਰਿਟੀ ਲਈ ਮਸ਼ਹੂਰ ਮੈਕੇਂਜ਼ੀ ਨੇ ਬਲਾਗ ਪੋਸਟ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਨੀਆ ਲਈ ਚੰਗਾ ਹੋਵੇਗਾ ਜੇਕਰ ਜ਼ਿਆਦਾ ਜਾਇਦਾਦ ਕੁਝ ਹੱਥਾਂ ਵਿਚ ਹੀ ਨਾ ਰਹੇ। ਮੈਕੇਂਜ਼ੀ ਦਾ ਖੁਦ ਦਾ ਕੋਈ ਚੈਰਿਟੀ ਸੰਗਠਨ ਨਹੀਂ ਹੈ ਪਰ ਉਹ ਨਿੱਜੀ ਤੌਰ 'ਤੇ ਹੀ ਇਹ ਰਾਸ਼ੀ ਦਾਨ ਕਰਦੀ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਸਾਊਦੀ : ਹੱਜ ਲਈ 24 ਘੰਟੇ 'ਚ ਮਿਲੀਆਂ 4.5 ਲੱਖ ਅਰਜ਼ੀਆਂ, ਜਾ ਸਕਣਗੇ ਸਿਰਫ 60 ਹਜ਼ਾਰ ਸ਼ਰਧਾਲੂ
11 ਮਹੀਨੇ ਵਿਚ ਦਾਨ ਕੀਤੇ 8 ਅਰਬ ਡਾਲਰ
ਮੈਕੇਂਜ਼ੀ ਨੇ 2019 ਵਿਚ ਜਦੋਂ ਬੋਜ਼ੋਸ ਨੂੰ ਤਲਾਕ ਦਿੱਤਾ ਸੀ ਉਦੋਂ ਉਹਨਾਂ ਨੂੰ ਐਮਾਜ਼ਾਨ ਦੀ 4 ਫੀਸਦੀ ਹਿੱਸੇਦਾਰੀ ਮਿਲੀ ਸੀ, ਜਿਸ ਦੀ ਕੀਮਤ 36 ਅਰਬ ਡਾਲਰ ਸੀ ਪਰ ਕੁਝ ਸਮੇਂ ਵਿਚ ਹੀ ਕੰਪਨੀ ਦੇ ਸ਼ੇਅਰ ਚੜ੍ਹਨ ਕਾਰਨ ਸਕੌਟ ਦੀ ਜਾਇਦਾਦ ਕਾਫੀ ਵਧੀ ਹੈ। ਬੀਤੇ 11 ਮਹੀਨਿਆਂ ਵਿਚ ਉਹ 8 ਅਰਬ ਡਾਲਰ ਦਾ ਦਾਨ ਕਰ ਚੁੱਕੀ ਹੈ। ਫੋਬਰਸ ਮੁਤਾਬਕ,''ਹਾਲੇ ਉਹਨਾਂ ਦਾ ਨੈੱਟਵਰਕ 60 ਅਰਬ ਡਾਲਰ ਹੈ।'' 2020 ਵਿਚ ਮੈਕੇਂਜ਼ੀ ਨੇ 500 ਸੰਗਠਨਾਂ ਨੂੰ 6 ਅਰਬ ਡਾਲਰ ਦਿੱਤੇ ਸਨ।
ਮਿਆਮੀ ਇੰਸਟੀਚਿਊਟ ਫੌਰ ਸਪੈਸ਼ਲ ਸਾਈਂਸੇਜ ਦੇ ਕਾਰਜਕਾਰੀ ਨਿਰਦੇਸ਼ਕ ਮਰੀਬੇਲ ਮੂਰੇ ਦਾ ਕਹਿਣਾ ਹੈ ਕਿ ਮੈਕੇਂਜ਼ੀ ਨਿੱਜੀ ਨਾਗਰਿਕ ਹੈ ਪਰ ਉਹ ਜਨਤਕ ਭੂਮਿਕਾ ਨਿਭਾ ਰਹੀ ਹੈ। ਭਾਵੇਂਕਿ ਮੈਕੇਂਜ਼ੀ ਤੋਂ ਦਾਨ ਪਾਉਣ ਵਾਲੇ ਸੰਗਠਨਾਂ ਵੱਲੋਂ ਅਰਜ਼ੀ ਦੇਣ ਅਤੇ ਉਹਨਾਂ ਦੀ ਚੋਣ ਦਾ ਕੋਈ ਰਸਮੀ ਤਰੀਕਾ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ।ਤਾਜ਼ਾ ਘੋਸ਼ਣਾ ਵਿਚ ਵੀ ਉਹਨਾਂ ਨੇ ਹਰੇਕ ਸੰਗਠਨ ਨੂੰ ਮਿਲਣ ਵਾਲੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ। ਸਿਰਫ ਰਾਸ਼ੀ ਪ੍ਰਾਪਤ ਕਰਨ ਵਾਲੇ ਸਮੂਹਾਂ ਦੀ ਸੂਚੀ ਜ਼ਰੂਰ ਮੁਹੱਈਆ ਕਰਾਈ ਗਈ ਹੈ। ਮੈਕੇਂਜ਼ੀ ਤੋਂ ਦਾਨ ਪਾਉਣ ਵਾਲਿਆਂ ਵਿਚ ਅਪੋਲੋ ਥੀਏਟਰ ਸਮੂਹ ਅਤੇ ਬੈਲੇ ਹਿਪਸਨਿਕੋ ਜਿਹੇ ਮਸ਼ਹੂਰ ਸੰਗਠਨ ਸ਼ਾਮਲ ਹਨ। ਨਾਲ ਹੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਟੈਕਸਾਸ ਯੂਨੀਵਰਸਿਟੀ ਅਤੇ ਨਸਲੀ ਨਿਆਂ ਲਈ ਕੰਮ ਕਰ ਰਹੇ ਰੇਸ ਫੋਵਰਡ, ਬੋਰੇਲਿਸ ਫਿਲੈਂਥ੍ਰਾਪੀ ਜਿਹੇ ਸੰਗਠਨ ਦਾ ਨਾਮ ਵੀ ਸ਼ਾਮਲ ਹੈ।
ਨੋਟ- ਜੈਫ ਬੋਜ਼ੋਸ ਦੀ ਸਾਬਕਾ ਪਤਨੀ ਦੀ ਦਰਿਆਦਿਲੀ, ਦਾਨ ਕੀਤੇ 19800 ਕਰੋੜ ਰੁਪਏ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖ਼ੁਸ਼ਖ਼ਬਰੀ: ਬੱਚਿਆਂ ਲਈ ਕੋਰੋਨਾ ਦੇ 2 ਟੀਕੇ ਸ਼ੁਰੂਆਤੀ ਪ੍ਰੀਖਣ ’ਚ ਦਿਖੇ ਕਾਰਗਰ
NEXT STORY