ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਦੇ ਬਅਦ ਆਈ.ਸੀ.ਯੂ. ਵਿਚ ਉਹਨਾਂ ਦੀ ਦੇਖਭਾਲ ਕਰਨ ਵਾਲੀ ਨਰਸ ਨੇ ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਢੰਗ ਦੀ ਆਲੋਚਨਾ ਕਰਦਿਆਂ ਅਸਤੀਫ਼ਾ ਦੇ ਦਿੱਤਾ ਹੈ। ਨਾਲ ਹੀ ਉਸ ਨੇ ਕਿਹਾ ਹੈ ਕਿ ਨਰਸਾਂ ਨੂੰ ਉਹ 'ਸਨਮਾਨ' ਅਤੇ 'ਤਨਖਾਹ' ਨਹੀਂ ਮਿਲ ਰਹੀ ਹੈ ਜਿਸ ਦੀਆਂ ਉਹ ਹੱਕਦਾਰ ਹਨ।
ਮੂਲ ਰੂਪ ਨਾਲ ਨਿਊਜ਼ੀਲੈਂਡ ਦੀ ਰਹਿਣ ਵਾਲੀ ਜੇਨੀ ਮੈਕਗੀ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਬ੍ਰਿਟੇਨ ਵਿਚ 120,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਇਹ ਉਹਨਾਂ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਸਾਲ ਸਾਬਤ ਹੋਇਆ ਹੈ। ਉਹਨਾਂ ਨੇ 'ਦੀ ਈਅਰ ਬ੍ਰਿਟੇਨ ਸਟਾਪਡ' ਸਿਰਲੇਖ ਵਾਲੇ ਚੈਨਲ 4 ਦੇ ਦਸਤਾਵੇਜ਼ ਵਿਚ ਕਿਹਾ,''ਅਸੀਂ ਆਪਣੀ ਜਾਨ ਲਗਾ ਦਿੱਤੀ ਅਤੇ ਸਖ਼ਤ ਮਿਹਨਤ ਨਾਲ ਕੰਮ ਕੀਤਾ ਅਤੇ ਇਸ ਬਾਰੇ ਵਿਚ ਕਾਫੀ ਗੱਲਾਂ ਹੋਈਆਂ ਕਿ ਕਿਵੇਂ ਅਸੀਂ ਸਾਰੇ ਹੀਰੋ ਹਾਂ ਪਰ ਨਾਲ ਹੀ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਕਰ ਸਕਦੀ ਹਾਂ। ਮੈਨੂੰ ਨਹੀਂ ਪਤਾ ਕਿ ਐੱਨ.ਐੱਚ.ਐੱਸ. (ਰਾਸ਼ਟਰੀ ਸਿਹਤ ਸੇਵਾ) ਨੂੰ ਕਿੰਨਾ ਕੁਝ ਦੇ ਸਕਦੀ ਹਾਂ।''
ਬੀ.ਬੀ.ਸੀ. ਵੱਲੋਂ ਬੁੱਧਵਾਰ ਨੂੰ ਆਯੋਜਿਕ ਇਕ ਪ੍ਰੋਗਰਾਮ ਵਿਚ ਮੈਕਗੀ ਦੇ ਹਵਾਲੇ ਨਾਲ ਕਿਹਾ ਗਿਆ,''ਸਾਨੂੰ ਸਨਮਾਨ ਅਤੇ ਹੁਣ ਤਨਖ਼ਾਹ ਨਹੀਂ ਮਿਲ ਰਹੀ ਹੈ ਜਿਸ ਦੇ ਅਸੀਂ ਹੱਕਦਾਰ ਹਾਂ। ਮੈਂ ਇਸ ਨਾਲ ਪਰੇਸ਼ਾਨ ਹੋ ਗਈ ਹਾਂ ਇਸ ਲਈ ਮੈਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ।'' ਸਰਕਾਰ ਨੇ ਇਸ ਸਾਲ ਐੱਨ.ਐੱਚ.ਐੱਸ. ਕਰਮੀਆਂ ਲਈ ਇਕ ਫੀਸਦੀ ਦੇ ਤਨਖ਼ਾਹ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਮੈਕਗੀ ਨੇ ਕਿਹਾ ਕਿ ਕਈ ਨਰਸਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਬਹੁਤ ਪ੍ਰਭਾਵੀ ਕਦਮ ਨਹੀਂ ਚੁੱਕੇ ਅਤੇ ਅਨਿਸ਼ਚਿਤਤਾ ਦੀ ਸਥਿਤੀ ਰਹੀ। ਇਹ ਪ੍ਰੋਗਰਾਮ 24 ਮਈ ਨੂੰ ਪ੍ਰਸਾਰਿਤ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਯੂਕੇ ਸ਼ੁਰੂ ਕਰ ਰਿਹਾ ਹੈ ਵਿਸ਼ਵ ਦਾ ਪਹਿਲਾ ਕੋਰੋਨਾ ‘ਬੂਸਟਰ’ ਟੀਕਾਕਰਨ ਟ੍ਰਾਇਲ
ਗੌਰਤਲਬ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 4,468,366 ਲੋਕ ਪੀੜਤ ਹੋ ਚੁੱਕੇ ਹਨ ਅਤੇ 127,956 ਲੋਕਾਂ ਨੂੰ ਜਾਨ ਗਵਾਉਣੀ ਪਈ। ਜਾਨਸਨ ਬੀਤੀ ਮਾਰਚ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਇੱਥੇ ਸੈਂਟ ਥਾਮਸ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੀ.ਐੱਮ. ਜਾਨਸਨ ਨੇ ਮੈਕਗੀ ਅਤੇ ਇਕ ਨਰਸ ਲੁਇਸ ਪਿਟਰਮਾ ਦੀ ਆਪਣੀ ਦੇਖਭਾਲ ਕਰਨ ਲਈ ਤਾਰੀਫ਼ ਕੀਤੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ ਸ਼ੁਰੂ ਕਰ ਰਿਹਾ ਹੈ ਵਿਸ਼ਵ ਦਾ ਪਹਿਲਾ ਕੋਰੋਨਾ ‘ਬੂਸਟਰ’ ਟੀਕਾਕਰਨ ਟ੍ਰਾਇਲ
NEXT STORY