ਅਬੁਜਾ (ਏਜੰਸੀ)- ਨਾਈਜੀਰੀਆ ਦੀ ਰਾਜਧਾਨੀ ਅਬੁਜਾ ਵਿਚ ਜੇਲ੍ਹ ’ਤੇ ਜੇਹਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ 600 ਕੈਦੀ ਭੱਜ ਗਏ। ਅਧਿਕਾਰੀਆਂ ਨੇ ਇਸ ਘਟਨਾ ਲਈ ਇਸਲਾਮੀ ਕੱਟੜਪੰਥੀ ਬਾਗੀਆਂ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ’ਚੋਂ ਭੱਜੇ ਲਗਭਗ 300 ਕੈਦੀਆਂ ਨੂੰ ਫੜ ਲਿਆ ਗਿਆ ਹੈ।
ਨਾਈਜੀਰੀਆ ਦੇ ਗ੍ਰਹਿ ਮੰਤਰਾਲਾ ਦੇ ਸਥਾਈ ਸਕੱਤਰ ਸ਼ੁਏਬ ਬੇਲਗੋਰ ਦੇ ਮੁਤਾਬਕ ਬਾਗੀਆਂ ਨੇ ਮੰਗਲਵਾਰ ਰਾਤ ਨੂੰ ਅਬੁਜਾ ਵਿਚ ਕੁਜੇ ਜੇਲ੍ਹ ’ਤੇ ਹਮਲਾ ਕਰ ਕੇ ਡਿਊਟੀ ’ਤੇ ਮੌਜੂਦ ਇਕ ਸੁਰੱਖਿਆ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ। ਅਬੁਜਾ ਦੇ ਕੁਜੇ ਇਲਾਕੇ ਵਿਚ ਰਾਤ ਲਗਭਗ 10 ਵਜੇ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ। ਹਮਲਾਵਰਾਂ ਨੇ ਧਮਾਕਾ ਕਰ ਕੇ ਜੇਲ੍ਹ ਵਿਚ ਦਾਖ਼ਲ ਹੋਣ ਲਈ ਰਸਤਾ ਬਣਾਇਆ। ਨਾਈਜੀਰੀਆ ਦੇ ਜੇਹਾਦੀਆਂ ਨੇ ਦੇਸ਼ ਦੇ ਉੱਤਰ-ਪੂਰਬ ਹਿੱਸੇ ਵਿਚ ਕਈ ਵਾਰ ਜੇਲ੍ਹ ’ਤੇ ਹਮਲਾ ਕੀਤਾ ਹੈ ਪਰ ਰਾਜਧਾਨੀ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਹਮਲਾ ਹੈ।
ਈਰਾਨ ਵੱਲੋਂ ਬ੍ਰਿਟੇਨ ਦੇ ਉਪ ਰਾਜਦੂਤ ਸਮੇਤ ਕਈ ਵਿਦੇਸ਼ੀ ਨਾਗਰਿਕ ਜਾਸੂਸੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ
NEXT STORY