ਵਾਸ਼ਿੰਗਟਨ- 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਨੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ ਹੈ। ਬਾਈਡੇਨ ਦੀ ਟ੍ਰਾਂਜ਼ਿਸ਼ਨ ਟੀਮ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਬਾਈਡੇਨ ਨੂੰ ਇਹ ਟੀਕਾ ਡੈਲਾਵਰ ਵਿਚ ਉਨ੍ਹਾਂ ਦੇ ਘਰ ਨੇੜਲੇ ਹਸਪਤਾਲ ਵਿਚ ਮੁੱਖ ਨਰਸ ਨੇ ਲਗਾਇਆ। ਇਸ ਦੌਰਾਨ, ਉਨ੍ਹਾਂ ਨੇ ਉੱਥੇ ਮੌਜੂਦ ਮੀਡੀਆ ਨਾਲ ਅਮਰੀਕੀ ਸੰਸਦ ਵਿਚ ਹੋਏ ਹਮਲੇ ਸਬੰਧੀ ਗੱਲਬਾਤ ਕੀਤੀ, ਉਨ੍ਹਾਂ ਕਿਹਾ,"ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਵਿਦਰੋਹ ਨੂੰ ਭੜਕਾਇਆ ਅਤੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਇਆ, ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ, ਉਨ੍ਹਾਂ ਲੋਕਾਂ ਨੂੰ ਫੜਨਾ ਬੇਹੱਦ ਜ਼ਰੂਰੀ ਹੈ, ਉਨ੍ਹਾਂ ਨੂੰ ਇਸ ਲਈ ਜਵਾਬਦੇਹ ਠਹਿਰਾਇਆ ਜਾਣਾ ਬੇਹੱਦ ਜ਼ਰੂਰੀ ਹੈ।"
ਦੱਸ ਦਈਏ ਕਿ ਬੁੱਧਵਾਰ ਨੂੰ ਸੰਸਦ ਉੱਤੇ ਉਸ ਸਮੇਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਦ ਸੰਸਦ ਮੈਂਬਰ ਬਾਈਡੇਨ ਨੂੰ ਅਧਿਕਾਰਤ ਰੂਪ ਨਾਲ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਐਲਾਨਣ ਜਾ ਰਹੇ ਸਨ।
ਟਰੂਡੋ ਨੂੰ ਵੱਡਾ ਝਟਕਾ, ਨਵਦੀਪ ਬੈਂਸ ਵਲੋਂ ਮੰਤਰੀ ਦੇ ਅਹੁਦੇ 'ਤੋਂ ਅਸਤੀਫ਼ਾ, ਨਹੀਂ ਲੜਨਗੇ ਅਗਲੀ ਚੋਣ
NEXT STORY