ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈਕੇ ਇਕ ਨਵਾਂ ਟੀਚਾ ਰੱਖਿਆ ਹੈ। ਇਸ ਦੇ ਤਹਿਤ 4 ਜੁਲਾਈ ਤੋਂ ਪਹਿਲਾਂ 70 ਫੀਸਦੀ ਅਮਰੀਕੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਦੇਣੀ ਹੈ। ਬਾਈਡੇਨ ਟੀਕੇ ਨੂੰ ਲੈਕੇ ਸਵਾਲ ਖੜ੍ਹੇ ਕਰਨ ਵਾਲਿਆਂ ਦੇ ਇਲਾਵਾ ਉਹਨਾਂ ਲੋਕਾਂ ਨਾਲ ਵੀ ਜੂਝ ਰਹੇ ਹਨ ਜੋ ਵੈਕਸੀਨ ਲਗਵਾਉਣ ਨੂੰ ਲੈ ਕੇ ਉਤਸ਼ਾਹਿਤ ਨਹੀਂ ਹਨ।
ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ਵਿਚ ਟੀਕੇ ਦੀ ਮੰਗ ਵਿਚ ਕਮੀ ਆਈ ਹੈ। ਕੁਝ ਸੂਬੇ ਤਾਂ ਅਜਿਹੇ ਹਨ ਜਿੱਥੇ ਟੀਕੇ ਦੀਆਂ ਉਪਲਬਧ ਖੁਰਾਕਾਂ ਦੀ ਵਰਤੋਂ ਵੀ ਨਹੀਂ ਹੋ ਪਾ ਰਹੀ ਹੈ। ਟੀਕੇ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਬਾਈਡੇਨ ਨੇ ਵਿਭਿੰਨ ਸੂਬਿਆਂ ਨੂੰ ਅਜਿਹੀ ਵਿਵਸਥਾ ਕਰਨ ਲਈ ਕਿਹਾ ਹੈ ਜਿਸ ਵਿਚ ਟੀਕਾਕਰਨ ਕੇਂਦਰ 'ਤੇ ਜਾ ਕੇ ਲੋਕ ਸਿੱਧੇ ਟੀਕੇ ਲਗਵਾ ਸਕਣ। ਬਾਈਡੇਨ ਪ੍ਰਸ਼ਾਸਨ ਅਜਿਹੀ ਵਿਵਸਥਾ ਵੀ ਕਰ ਰਿਹਾ ਹੈ ਜਿਸ ਦੇ ਤਹਿਤ ਜਿਹੜੇ ਸੂਬਿਆਂ ਵਿਚ ਟੀਕੇ ਦੀ ਮੰਗ ਘੱਟ ਹੈ, ਉੱਥੋਂ ਉਹਨਾਂ ਖੁਰਾਕਾਂ ਨੂੰ ਅਜਿਹੇ ਸੂਬਿਆਂ ਵਿਚ ਭੇਜਿਆ ਜਾ ਰਿਹਾ ਹੈ ਜਿੱਥੇ ਇਸ ਦੀ ਮੰਗ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿ ’ਚ ਖਤਮ ਹੋਣ ਦੇ ਕੰਢੇ ’ਤੇ ਸਿੱਖ
ਬਾਈਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਨੂੰ ਬਾਲਗਾਂ ਲਈ ਜਾਰੀ ਆਪਣੇ ਸੰਦੇਸ਼ ਵਿਚ ਕਿਹਾ,''ਤੁਹਾਨੂੰ ਟੀਕਾ ਲਗਵਾਉਣ ਦੀ ਲੋੜ ਹੈ। ਜੇਕਰ ਤੁਹਾਡੇ ਗੰਭੀਰ ਰੂਪ ਨਾਲ ਬੀਮਾਰ ਪੈਣ ਦੀ ਸੰਭਾਵਨਾ ਘੱਟ ਹੋਵੇ, ਫਿਰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਟੀਕਾ ਲਗਵਾਉਣ ਨਾਲ ਤੁਹਾਡੀ ਅਤੇ ਤੁਸੀਂ ਜਿਹਨਾਂ ਨਾਲ ਪਿਆਰ ਕਰਦੇ ਹੋ ਉਹਨਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।'' ਬਾਈਡੇਨ ਦਾ ਟੀਚਾ ਹੈ ਕਿ 4 ਜੁਲਾਈ ਤੋਂ ਪਹਿਲਾਂ ਘੱਟੋ-ਘੱਟ 18.1 ਕਰੋੜ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਜਾਵੇ ਜਦਕਿ 16 ਕਰੋੜ ਲੋਕਾਂ ਨੂੰ ਦੋਵੇਂ ਖੁਰਾਕਾਂ ਦੇ ਦਿੱਤੀਆਂ ਜਾਣ। ਗੌਰਤਲਬ ਹੈ ਕਿ ਅਮਰੀਕਾ ਵਿਚ ਹੁਣ ਤੱਕ 56 ਫੀਸਦੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦਕਿ ਕਰੀਬ 10.5 ਕਰੋੜ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅਮਰੀਕਾ ਵਿਚ ਇਸ ਸਮੇਂ ਇਕ ਦਿਨ ਵਿਚ ਕਰੀਬ 965,000 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।
ਨੋਟ- ਬਾਈਡੇਨ ਨੇ 4 ਜੁਲਾਈ ਤੱਕ 70 ਫੀਸਦੀ ਅਮਰੀਕੀ ਬਾਲਗਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਟੀਚਾ ਰੱਖਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ’ਚ ਖਤਮ ਹੋਣ ਦੇ ਕੰਢੇ ’ਤੇ ਸਿੱਖ
NEXT STORY