ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨਜ਼ਰੀਏ ਨੂੰ 'ਇੱਕ ਵੱਡੀ ਗਲਤੀ' ਦੱਸਿਆ। ਉਨ੍ਹਾਂ ਨੇ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਬਰੁਕਿੰਗਜ਼ ਇੰਸਟੀਚਿਊਸ਼ਨ ਵਿੱਚ ਦਿੱਤੇ ਭਾਸ਼ਣ ਵਿੱਚ ਇਸ ਬਾਰੇ ਟਿੱਪਣੀ ਕੀਤੀ। ਬਾਈਡੇਨ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਉਹ (ਟਰੰਪ) ਇਸ ਦੇਸ਼ ਵਿੱਚ ਆਯਾਤ ਕੀਤੇ ਜਾਣ ਵਾਲੇ ਸਾਰੇ ਸਾਮਾਨਾਂ 'ਤੇ ਵੱਡੇ ਪੱਧਰ 'ਤੇ ਯੁਨੀਵਰਸਲ ਟੈਰਿਫ ਲਗਾਉਣ ਲਈ ਦ੍ਰਿੜ ਹਨ, ਇਸ ਗਲਤ ਧਾਰਨਾਂ ਦੇ ਨਾਲ ਕਿ ਅਮਰੀਕੀ ਖਪਤਕਾਰਾਂ ਦੀ ਬਜਾਏ ਵਿਦੇਸ਼ੀ ਦੇਸ਼ ਟੈਰਿਫ ਦੀ ਲਾਗਤ ਚੁਕਾਉਣਗੇ।' ਰਾਸ਼ਟਰਪਤੀ ਬਾਈਡੇਨ ਨੇ ਕਿਹਾ, "ਤੁਹਾਨੂੰ ਕੀ ਲੱਗਦਾ ਹੈ ਕਿ ਇਸਦਾ ਭੁਗਤਾਨ ਕੌਣ ਕਰੇਗਾ? ਮੇਰਾ ਮੰਨਣਾ ਹੈ ਕਿ ਇਹ ਨਜ਼ਰੀਆ ਇੱਕ ਵੱਡੀ ਗਲਤੀ ਹੈ। ਅਸੀਂ ਪਿਛਲੇ 4 ਸਾਲਾਂ ਵਿੱਚ ਸਾਬਤ ਕੀਤਾ ਹੈ ਕਿ ਇਹ ਦ੍ਰਿਸ਼ਟੀਕੋਣ ਇੱਕ ਗਲਤੀ ਹੈ।"
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਤਨਖਾਹ 'ਚ ਵੱਧ ਕੇ ਮਿਲਣਗੇ ਇੰਨੇ ਰੁਪਏ
ਹਾਲ ਹੀ ਵਿੱਚ, ਟਰੰਪ ਨੇ ਘੋਸ਼ਣਾ ਕੀਤੀ ਕਿ ਉਹ ਜਨਵਰੀ ਵਿੱਚ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਅਜਿਹੇ ਆਦੇਸ਼ਾਂ 'ਤੇ ਦਸਤਖਤ ਕਰਨਗੇ, ਜਿਸ ਦੇ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ 'ਤੇ 25 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ। ਇਹ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ, ਖਾਸ ਤੌਰ 'ਤੇ ਫੈਂਟਾਨਿਲ, ਨੂੰ ਆਪਣੇ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਤੋਂ ਨਹੀਂ ਰੋਕਦੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਚੀਨ ਨੇ ਫੈਂਟਾਨਾਇਲ ਡਰੱਗਜ਼ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਫੈਸਲਾਕੁੰਨ ਕਾਰਵਾਈ ਨਾ ਕੀਤੀ ਤਾਂ ਉਹ ਚੀਨ ਤੋਂ ਆਉਣ ਵਾਲੇ ਸਮਾਨ 'ਤੇ ਮੌਜੂਦਾ ਦਰਾਂ ਤੋਂ ਇਲਾਵਾ 10 ਫੀਸਦੀ ਵਾਧੂ ਟੈਰਿਫ ਲਗਾਉਣਗੇ।
ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਹੁਣ ਇਹ ਆਖ ਕੀਤਾ ਸੰਬੋਧਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਜ਼ੀ ਖਬਰਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ, 80 ਹਜ਼ਾਰ ਸਿਮ ਕਾਰਡ Block
NEXT STORY