ਵਾਸ਼ਿੰਗਟਨ- ਬਾਈਡੇਨ ਸੱਤਾ ਸੰਭਾਲਦੇ ਹੀ ਭਾਰਤੀਆਂ ਨੂੰ ਪਹਿਲੇ ਦਿਨ ਇਕ ਵੱਡੀ ਖ਼ੁਸ਼ਖ਼ਬਰੀ ਦੇਣ ਜਾ ਰਹੇ ਹਨ। ਜੋਅ ਬਾਈਡੇਨ ਆਪਣੇ ਪ੍ਰਸ਼ਾਸਨ ਦੇ ਪਹਿਲੇ ਦਿਨ ਇਕ ਇਮੀਗ੍ਰੇਸ਼ਨ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਵਿਚ ਅਮਰੀਕਾ ਵਿਚ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਰਹੇ ਤਕਰੀਬਨ 1 ਕਰੋੜ 10 ਲੱਖ ਲੋਕਾਂ ਨੂੰ 8 ਸਾਲਾਂ ਲਈ ਸਾਲਾਂ ਲਈ ਨਾਗਰਿਕਤਾ ਦੇਣ ਦੀ ਵਿਵਸਥਾ ਹੋਵੇਗੀ। ਇਕ ਅਨੁਮਾਨ ਮੁਤਾਬਕ, ਇਸ ਵਿਚ ਤਕਰੀਬਨ ਪੰਜ ਲੱਖ ਲੋਕ ਭਾਰਤੀ ਮੂਲ ਦੇ ਹਨ।
ਇਹ ਇਮੀਗ੍ਰੇਸ਼ਨ ਬਿੱਲ ਵਿਦਾ ਹੋ ਰਹੇ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦੇ ਉਲਟ ਹੋਵੇਗਾ। ਬਿੱਲ ਸਬੰਧੀ ਖ਼ਬਰਾਂ ਦਾ ਕਹਿਣਾ ਹੈ ਕਿ ਇਹ ਬੁੱਧਵਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਰਾਸ਼ਟਰਪਤੀ ਚੋਣਾਂ ਵਿਚ ਬਾਈਡੇਨ ਨੇ ਇਮੀਗ੍ਰੇਸ਼ਨ 'ਤੇ ਟਰੰਪ ਦੀ ਸਖ਼ਤੀ ਨੂੰ ਅਮਰੀਕੀ ਮੁੱਲਾਂ 'ਤੇ ਸਖ਼ਤ ਹਮਲਾ ਕਰਾਰ ਦਿੱਤਾ ਸੀ।
ਬਾਈਡੇਨ ਨੇ ਕਿਹਾ ਸੀ ਕਿ ਉਹ ਇਸ ਨੁਕਸਾਨ ਦੀ ਭਰਪਾਈ ਕਰਨਗੇ। ਇਸ ਬਿੱਲ ਤਹਿਤ ਇਕ ਜਨਵਰੀ 2021 ਤੱਕ ਅਮਰੀਕਾ ਵਿਚ ਕਿਸੇ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਰਹੇ ਲੋਕਾਂ ਦੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਟੈਕਸ ਜਮ੍ਹਾ ਕਰਾਉਂਦੇ ਹਨ ਅਤੇ ਹੋਰ ਜ਼ਰੂਰੀ ਨਿਯਮਾਂ ਨੂੰ ਪੂਰਾ ਕਰਦੇ ਹਨ ਤਾਂ ਉਨ੍ਹਾਂ ਲਈ ਪੰਜ ਸਾਲ ਲਈ ਅਸਥਾਈ ਕਾਨੂੰਨੀ ਦਰਜਾ ਹੋਵੇਗਾ ਜਾਂ ਉਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਹੋਰ ਸਾਲਾਂ ਲਈ ਨਾਗਰਿਕਤਾ ਮਿਲ ਸਕਦੀ ਹੈ।
ਹੈਰਿਸ ਨੇ ਸੈਨੇਟ ਸੀਟ ਤੋਂ ਦਿੱਤਾ ਅਸਤੀਫ਼ਾ, ਕੈਲੀਫੋਰਨੀਆ ਦੇ ਲੋਕਾਂ ਦਾ ਕੀਤਾ ਧੰਨਵਾਦ
NEXT STORY