ਵਾਸ਼ਿੰਗਟਨ- ਰਾਸ਼ਟਰਪਤੀ ਚੋਣਾਂ ਵਿਚ ਜਿੱਤ 'ਤੇ ਅਮਰੀਕੀ ਸੰਸਦ ਦੀ ਅਧਿਕਾਰਕ ਮੋਹਰ ਲੱਗਣ ਦੇ ਤੁਰੰਤ ਬਾਅਦ ਜੋਅ ਬਾਈਡੇਨ ਨੇ ਮੈਰਿਕ ਗਾਰਲੈਂਡ ਨੂੰ ਅਟਾਰਨੀ ਜਨਰਲ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ, ਭਾਰਤੀ ਮੂਲ ਦੀ ਵਨੀਤਾ ਗੁਪਤਾ ਐਸੋਸਿਏਟ ਅਟਾਰਨੀ ਜਨਰਲ ਹੋਵੇਗੀ। ਬਾਈਡੇਨ ਨੇ ਕਿਹਾ ਕਿ ਸੰਘੀ ਅਪੀਲ ਅਦਾਲਤ ਨੇ ਜੱਜ ਮੈਰਿਕ ਗਾਰਲੈਂਡ ਅਤੇ ਤਿੰਨ ਹੋਰ ਵਕੀਲਾਂ ਨੂੰ ਨਿਆਂ ਵਿਭਾਗ ਦੇ ਉੱਚ ਅਹੁਦਿਆਂ ਲਈ ਚੁਣਿਆ ਹੈ, ਜੋ ਏਜੰਸੀ ਦੀ ਆਜ਼ਾਦੀ ਨੂੰ ਬਹਾਲ ਕਰਨਗੇ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਭਰੋਸਾ ਵਧਾਉਣਗੇ।
ਮੈਰਿਕ ਇਕ ਅਨੁਭਵੀ ਜੱਜ ਹਨ, ਜੋ ਦਹਾਕਿਆਂ ਤੋਂ ਨਿਆਂ ਵਿਭਾਗ ਦੇ ਉੱਚ ਅਹੁਦੇ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ 1995 ਦੇ ਓਕਲਾਹੋਮਾ ਬੰਬ ਧਮਾਕੇ ਮਾਮਲੇ ਵਿਚ ਇਸਤਗਾਸਾ ਪੱਖ ਦੇ ਸੁਪਰਵਾਇਜ਼ਰ ਦੀ ਭੂਮਿਕਾ ਵੀ ਨਿਭਾਈ ਸੀ। ਨਿਆਂ ਵਿਭਾਗ ਦੇ ਉੱਚ ਅਹੁਦਿਆਂ ਲਈ ਲੀਸਾ ਮੋਨੇਕੋ ਨੂੰ ਡਿਪਟੀ ਅਟਾਰਨੀ ਜਨਰਲ ਅਤੇ ਨਿਆਂ ਵਿਭਾਗ ਵਿਚ ਨਾਗਰਿਕ ਅਧਿਕਾਰਾਂ ਦੀ ਸਾਬਕਾ ਮੁਖੀ ਵਨੀਤਾ ਗੁਪਤਾ ਨੂੰ ਐਸੋਸਿਏਟ ਅਟਾਰਨੀ ਜਨਰਲ ਨਾਮਜ਼ਦ ਕਰਨ ਦੀ ਘੋਸ਼ਣਾ ਕੀਤੀ ਹੈ।
ਮੈਰਿਕ ਨੂੰ ਅਹੁਦਾ ਸੰਭਾਲਣ ਮਗਰੋਂ ਬਾਈਡੇਨ ਦੇ ਪੁੱਤਰ ਹੰਟਰ ਖ਼ਿਲਾਫ਼ ਟੈਕਸ ਸਬੰਧੀ ਜਾਂਚ ਦੇ ਮਾਮਲਿਆਂ ਦਾ ਵੀ ਸਾਹਮਣਾ ਕਰਨਾ ਪਵੇਗਾ। ਪਿਛਲੇ ਸਾਲਾਂ ਵਿਚ ਨਿਆਂ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਉੱਠੇ ਸਵਾਲਾਂ ਨਾਲ ਵੀ ਉਨ੍ਹਾਂ ਨੂੰ ਨਜਿੱਠਣਾ ਪਵੇਗਾ। ਪਿਛਲੇ ਸਾਲਾਂ ਵਿਚ ਡੈਮੋਕ੍ਰੇਟਿਕ ਪਾਰਟੀ ਕਈ ਮੌਕਿਆਂ 'ਤੇ ਨਿਆਂ ਵਿਭਾਗ 'ਤੇ ਰਾਜਨੀਤੀਕਰਣ ਦਾ ਦੋਸ਼ ਲਗਾ ਚੁੱਕੀ ਹੈ।
ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
NEXT STORY