ਇੰਟਰਨੈਸ਼ਨਲ ਡੈਸਕ (ਇੰਟ.) : ਭਾਰਤ 'ਚ ਜਦੋਂ ਤੁਸੀਂ ਗਰੀਬਾਂ ਨੂੰ ਸੜਕ ’ਤੇ ਭੀਖ ਮੰਗਦੇ ਜਾਂ ਟ੍ਰੇਨਾਂ ਦੇ ਨਾਲ ਝੁੱਗੀ-ਝੌਂਪੜੀਆਂ ਬਣਾਏ ਹੋਏ ਦੇਖਦੇ ਹੋਵੋਗੇ ਤਾਂ ਤੁਹਾਨੂੰ ਉਨ੍ਹਾਂ ਦੀ ਸਥਿਤੀ ’ਤੇ ਦਯਾ ਆਉਂਦੀ ਹੋਵੇਗੀ। ਇਸ ਦੇ ਬਾਵਜੂਦ ਭਾਰਤ ਖੁਦ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਦੀ ਰਾਹ ’ਤੇ ਹੈ ਤੇ ਸਾਡਾ ਦੇਸ਼ ਕਈ ਮਜ਼ਬੂਤ ਆਰਥਿਕਤਾਵਾਂ ਤੋਂ ਬਿਹਤਰ ਕਰ ਰਿਹਾ ਹੈ ਪਰ ਸੋਚੋ, ਜੋ ਦੇਸ਼ ਦੁਨੀਆ ਦਾ ਸਭ ਤੋਂ ਗਰੀਬ ਦੇ ਹੋਵੇਗਾ, ਉਸ ਦੀ ਕੀ ਹਾਲਤ ਹੋਵੇਗੀ।
ਇਹ ਵੀ ਪੜ੍ਹੋ : ਹਿਮਾਚਲ ਘੁੰਮਣ ਜਾ ਰਹੇ ਸੈਲਾਨੀਆਂ ਲਈ ਅਹਿਮ ਖ਼ਬਰ, ਸੁੱਖੂ ਸਰਕਾਰ ਨੇ ਕੀਤਾ ਇਹ ਐਲਾਨ
ਅਫਰੀਕਾ ਦਾ ਛੋਟਾ ਜਿਹਾ ਦੇਸ਼ ਬਰੁੰਡੀ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਹੈ। ਯੂਟਿਊਬ ਚੈਨਲ 'ਰੂਹੀ ਸੈਨੇਟ' ਨੇ ਇਸ ਦੇਸ਼ ਨਾਲ ਜੁੜਿਆ ਇਕ ਵੀਡੀਓ ਯੂਟਿਊਬ ’ਤੇ ਪੋਸਟ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੀ ਆਬਾਦੀ ਲਗਭਗ 1.2 ਕਰੋੜ ਹੈ, ਜਿੱਥੋਂ ਦੇ ਲੋਕਾਂ ਦੀ ਸਾਲਾਨਾ ਆਮਦਨ 180 ਡਾਲਰ ਪ੍ਰਤੀ ਸਾਲ, ਭਾਵ 14 ਹਜ਼ਾਰ ਰੁਪਏ ਸਾਲਾਨਾ ਹੈ।
ਇਹ ਵੀ ਪੜ੍ਹੋ : ਮਣੀਪੁਰ ਹਿੰਸਾ : ਖਿਡਾਰੀਆਂ ਨੇ ਪੁਰਸਕਾਰ ਵਾਪਸ ਕਰਨ ਦੀ ਚਿਤਾਵਨੀ ਦਿੰਦਿਆਂ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
ਰੂਹੀ ਸੇਨੇਟ ਦੇ ਵੀਡੀਓ ਮੁਤਾਬਕ ਦੇਸ਼ ਇੰਨਾ ਗਰੀਬ ਹੈ ਕਿ ਇੱਥੇ ਹਰ 3 'ਚੋਂ ਇਕ ਵਿਅਕਤੀ ਬੇਰੁਜ਼ਗਾਰ ਹੈ ਅਤੇ ਲੋਕਾਂ ਕੋਲ ਘਰ ਚਲਾਉਣ ਲਈ ਲੋੜੀਂਦਾ ਪੈਸਾ ਜਾਂ ਸੋਮੇ ਹੀ ਨਹੀਂ ਹਨ। ਇਸ ਦੇਸ਼ 'ਚ ਜਾਗਿੰਗ ’ਤੇ ਪਾਬੰਦੀ ਹੈ। ਜੀ ਹਾਂ, ਬਰੁੰਡੀ ਵਿੱਚ ਜਾਗਿੰਗ ਕਰਨਾ ਮਨ੍ਹਾ ਹੈ। ਦਰਅਸਲ, ਇਹ ਦੇਸ਼ ਸਾਲ 2005 ਤੱਕ ਅੰਦਰੂਨੀ ਕਲੇਸ਼ ਅਤੇ ਜੰਗ ਤੋਂ ਪੀੜਤ ਸੀ। ਲੋਕ ਦੇਸ਼ ਦੇ ਹਾਲਾਤ ਅਤੇ ਬੰਦਿਸ਼ਾਂ ਤੋਂ ਇੰਨੇ ਦੁਖੀ ਸਨ ਕਿ ਸਮੂਹ 'ਚ ਜਾਗਿੰਗ ਕਰਨ ਨਿਕਲ ਜਾਇਆ ਕਰਦੇ ਸਨ ਅਤੇ ਨੇੜਲੇ ਪਹਾੜਾਂ ਤੱਕ ਜਾਗਿੰਗ ਕਰਦੇ ਸਨ।
ਇਹ ਵੀ ਪੜ੍ਹੋ : ਏਅਰ ਇੰਡੀਆ ਬਣੀ ਬਦਸਲੂਕੀ ਦਾ ਅੱਡਾ! ਜਹਾਜ਼ 'ਚ ਯਾਤਰੀ ਨੇ ਕੀਤਾ ਹੰਗਾਮਾ, ਕਰੂ ਮੈਂਬਰ ਦੀ ਕੁੱਟਮਾਰ
ਉਥੋਂ ਦੇ ਰਾਸ਼ਟਰਪਤੀ ਪਿਅਰੇ ਨਕਰੁੰਜ਼ੀਜ਼ਾ (Pierre Nkurunziza) ਨੂੰ ਲੱਗਾ ਕਿ ਸ਼ਾਇਦ ਇਹ ਲੋਕਾਂ ਦੀ ਸਾਜ਼ਿਸ਼ ਹੈ ਅਤੇ ਸਰਕਾਰ ਵਿਰੁੱਧ ਹਿੰਸਾ ਕਰਨ ਦੀ ਫਿਰਾਕ ਵਿੱਚ ਹਨ। ਬੀ. ਬੀ. ਸੀ. ਮੁਤਾਬਕ ਬਸ ਇਸੇ ਕਾਰਨ ਇੱਥੇ ਸਾਲ 2014 'ਚ ਜਾਗਿੰਗ ਨੂੰ ਬੈਨ ਕਰ ਦਿੱਤਾ ਗਿਆ ਤੇ ਇਸ ਨਿਯਮ ਨੂੰ ਤੋੜਨ ਵਾਲਿਆਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੈਨੇਡਾ : ਅਲਬਰਟਾ ਸੂਬਾਈ ਚੋਣਾਂ 'ਚ ਪੰਜਾਬੀਆਂ ਦੀ ਝੰਡੀ, ਤਿੰਨ ਪੰਜਾਬੀ ਬਣੇ ਵਿਧਾਇਕ
NEXT STORY