ਇੰਟਰਨੈਸ਼ਨਲ ਡੈਸਕ : 'ਪਾਇਰੇਟਸ ਆਫ਼ ਕੈਰੇਬੀਅਨ' ਫੇਮ ਹਾਲੀਵੁੱਡ ਐਕਟਰ ਜੌਨੀ ਡੈਪ ਇਕ ਵਾਰ ਫਿਰ ਸੁਰਖੀਆਂ 'ਚ ਹਨ। ਕਾਰਨ ਹੈ ਉਸ ਦੀ ਸਾਬਕਾ ਪਤਨੀ ਐਂਬਰ ਹਰਡ ਪਰ ਜੋ ਤੁਸੀਂ ਸੋਚ ਰਹੇ ਹੋ, ਅਜਿਹਾ ਕੁਝ ਨਹੀਂ ਹੈ। ਇਸ ਵਾਰ ਕੋਈ ਕਾਨੂੰਨੀ ਲੜਾਈ ਨਹੀਂ ਹੈ। ਦਰਅਸਲ, ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਜੌਨੀ ਨੇ ਐਂਬਰ ਤੋਂ ਮਿਲੇ ਪੈਸੇ ਦਾਨ ਕਰ ਦਿੱਤੇ ਹਨ। ਇਹ ਰੁਪਏ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦੀ ਮਦਦ ਲਈ ਦਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ : Big News : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਨੂੰ ਦਿੱਤਾ ਗਿਆ ਜ਼ਹਿਰ
ਇਕ ਰਿਪੋਰਟ 'ਚ ਮੰਗਲਵਾਰ ਨੂੰ ਇਕ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੌਨੀ ਡੈਪ ਨੇ ਮੇਕ-ਏ-ਫਿਲਮ ਫਾਊਂਡੇਸ਼ਨ, ਦਿ ਪੇਂਟੇਡ ਟਰਟਲ, ਰੈੱਡ ਫੇਦਰ, ਮਾਰਲਨ ਬ੍ਰਾਂਡੋ ਦੀ ਟੈਟੀਆਰੋਆ ਸੁਸਾਇਟੀ ਚੈਰਿਟੀ ਅਤੇ ਅਮੇਜ਼ੋਨੀਆ ਫੰਡ ਅਲਾਇੰਸ ਸਮੇਤ ਸੈਟਲਮੈਂਟ ਫੰਡਾਂ ਨੂੰ ਦਾਨ ਕਰਨ ਲਈ 5 ਚੈਰਿਟੀਜ਼ ਨੂੰ ਚੁਣਿਆ ਹੈ। ਸਰੋਤ ਮੁਤਾਬਕ ਅਭਿਨੇਤਾ ਨੇ 5 ਚੈਰਿਟੀਆਂ 'ਚੋਂ ਹਰੇਕ ਨੂੰ $200,000 ਦਾਨ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਿਦੇਸ਼ ਰਵਾਨਾ, ‘ਢਾਂਚੇ’ ਦਾ ਐਲਾਨ ਵਾਪਸੀ ’ਤੇ!
2015 'ਚ ਵਿਆਹ ਤੇ ਇਕ ਸਾਲ ਬਾਅਦ ਹੋ ਗਿਆ ਤਲਾਕ
ਜੌਨੀ ਤੇ ਐਂਬਰ ਨੇ ਕਈ ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ 2015 ਵਿੱਚ ਆਪਣੇ ਲਾਸ ਏਂਜਲਸ ਦੇ ਘਰ ਵਿੱਚ ਇਕ ਗੁਪਤ ਵਿਆਹ ਕੀਤਾ ਸੀ। ਐਂਬਰ ਨੇ 23 ਮਈ 2016 ਨੂੰ ਜੌਨੀ ਤੋਂ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ। ਉਸ ਨੇ ਕਿਹਾ ਕਿ ਜੌਨੀ ਨੇ ਰਿਸ਼ਤੇ ਦੌਰਾਨ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਅਕਸਰ ਅਜਿਹਾ ਉਦੋਂ ਕੀਤਾ ਜਦੋਂ ਉਹ ਡਰੱਗਜ਼ ਜਾਂ ਸ਼ਰਾਬ ਦੇ ਨਸ਼ੇ ਵਿੱਚ ਹੁੰਦਾ ਸੀ।
ਇਹ ਵੀ ਪੜ੍ਹੋ : CM ਮਾਨ ਦੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵਿਸ਼ੇਸ਼ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਜੌਨੀ ਡੈਪ ਨੇ ਜਿੱਤਿਆ ਕੇਸ
ਜੌਨੀ ਨੇ ਮਾਰਚ 2019 'ਚ ਵਾਸ਼ਿੰਗਟਨ ਪੋਸਟ ਦੇ ਓਪ-ਐਡ ਤੋਂ ਬਾਅਦ ਐਂਬਰ ਦੇ ਖ਼ਿਲਾਫ਼ $50 ਮਿਲੀਅਨ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ, ਜਿਸ ਵਿੱਚ ਐਂਬਰ ਨੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਬਾਰੇ ਲਿਖਿਆ ਸੀ। ਲੇਖ ਵਿੱਚ ਜੌਨੀ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਇਹ ਕਹਾਣੀ ਉਦੋਂ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਤਲਾਕ ਦਾ ਮਾਮਲਾ ਸੁਰਖੀਆਂ ਵਿੱਚ ਬਣਿਆ। ਦੋਵਾਂ ਵਿਚਾਲੇ ਲੰਬੀ ਕਾਨੂੰਨੀ ਲੜਾਈ ਚੱਲੀ ਅਤੇ ਫਿਰ ਆਖਿਰਕਾਰ ਜੌਨੀ ਨੇ ਕੇਸ ਜਿੱਤ ਲਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸਰਕਾਰ ਨੇ ਲਿਆ ਅਹਿਮ ਫ਼ੈਸਲਾ
NEXT STORY