ਵਾਸ਼ਿੰਗਟਨ- ਭਾਰਤ ਸਣੇ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 71 ਲੱਖ ਹੋ ਚੁੱਕੀ ਹੈ। ਕੋਰੋਨਾ ਟੀਕਾ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਵਿਚਕਾਰ ਅਮਰੀਕਾ ਦੀ ਜਾਨਸਨ ਐਂਡ ਜਾਨਸਨ ਕੰਪਨੀ ਨੇ ਫਿਲਹਾਲ ਕੋਰੋਨਾ ਟੀਕੇ ਨੂੰ ਲੈ ਕੇ ਚੱਲ ਰਹੇ
ਟ੍ਰਾਇਲ ਨੂੰ ਰੋਕ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟ੍ਰਾਇਲ ਵਿਚ ਹਿੱਸਾ ਲੈਣ ਵਾਲੇ ਇਕ ਵਿਅਕਤੀ ਵਿਚ ਕਿਸੇ ਬੀਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ।
ਜਾਨਸਨ ਐਂਡ ਜਾਨਸਨ ਨੇ ਸਟੇਟਮੈਂਟ ਜਾਰੀ ਕੀਤੀ,"ਅਸੀਂ ਆਪਣੇ ਸਾਰੇ ਕੋਵਿਡ-19 ਟੀਕੇ ਦਾ ਕਲੀਨਕ ਟ੍ਰਾਇਲ ਅਸਥਾਈ ਰੂਪ ਨਾਲ ਰੋਕ ਦਿੱਤਾ ਹੈ। ਇਸ ਦਾ ਕਾਰਨ ਇਕ ਸਹਿਭਾਗੀ ਦਾ ਬੀਮਾਰ ਹੋਣਾ ਹੈ।"
ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਜਾਨਸਨ ਐਂਡ ਜਾਨਸਨ ਅਮਰੀਕਾ ਵਿਚ ਟੀਕਾ ਬਣਾਉਣ ਵਾਲਿਆਂ ਦੀ ਸ਼ਾਰਟ ਲਿਸਟ ਵਿਚ ਸ਼ਾਮਲ ਹੋਈ। ਇਸ ਦਾ ਕਲੀਨਕ ਟ੍ਰਾਇਲ ਆਖਰੀ ਪੜਾਅ ਵਿਚ ਹੈ।
ਜਾਨਸਨ ਐਂਡ ਜਾਨਸਨ ਨੇ ਹਾਲ ਹੀ ਵਿਚ ਇਸ ਟੀਕੇ ਦੇ ਆਖਰੀ ਪੜਾਅ ਦਾ ਟ੍ਰਾਇਲ ਸ਼ੁਰੂ ਕੀਤਾ ਸੀ। ਕੰਪਨੀ ਨੇ ਤਦ ਕਿਹਾ ਸੀ ਕਿ ਇਸ ਤਹਿਤ ਅਮਰੀਕਾ, ਦੱਖਣੀ ਅਫਰੀਕਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਮੈਕਸੀਕੋ ਤੇ ਪੇਰੂ ਵਿਚ 60 ਹਜ਼ਾਰ ਲੋਕਾਂ 'ਤੇ ਟੀਕੇ ਦਾ ਟ੍ਰਾਇਲ ਕੀਤਾ ਜਾਵੇਗਾ।
ਯੂ. ਕੇ. : ਲੇਕ ਡਿਸਟ੍ਰਿਕਟ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ
NEXT STORY