ਇੰਟਰਨੈਸ਼ਨਲ ਡੈਸਕ : ਦੁਨੀਆ ਵਿਚ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ਜਾਨਸਨ ਐਂਡ ਜਾਨਸਨ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸੀਨ ਦੀ ਸਿੰਗਲ ਡੋਜ਼ ਇਸ ਵੇਰੀਐਂਟ ਖਿਲਾਫ ਬਹੁਤ ਅਸਰਦਾਰ ਹੈ। ਜ਼ਿਕਰਯੋਗ ਹੈ ਕਿ ਵਾਇਰਸ ਦਾ ਨਵਾਂ ਡੈਲਟਾ ਪਲੱਸ ਵੇਰੀਐਂਟ ਦੁਨੀਆ ਲਈ ਹੁਣ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਡੈਲਟਾ ਪਲੱਸ ਅਜਿਹਾ ਵੇਰੀਐਂਟ ਹੈ, ਜੋ ਸਿੱਧਾ ਫੇਫੜਿਆਂ ’ਚ ਜਾ ਕੇ ਹਮਲਾ ਕਰਦਾ ਹੈ। ਡੈਲਟਾ ਪਲੱਸ ਵੇਰੀਐਂਟ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ’ਤੇ ਕੋਰੋਨਾ ਦੀ ਕੋਈ ਵੀ ਵੈਕਸੀਨ ਅਸਰਦਾਰ ਨਹੀਂ ਹੈ। ਹਾਲਾਂਕਿ ਇਸ ਵਿਚਾਲੇ ਇਕ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਡੈਲਟਾ ਵੇਰੀਐਂਟ ਨੂੰ ਰੋਕਣ ਲਈ ਫੇਸ ਮਾਸਕ ਨਹੀਂ ਹਨ ਜ਼ਰੂਰੀ : ਸੀ. ਡੀ. ਸੀ.
ਜਾਨਸਨ ਐਂਡ ਜਾਨਸਨ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਸਿੰਗਲ ਡੋਜ਼ ਵਾਲੀ ਵੈਕਸੀਨ ਕੋਰੋਨਾ ਦੇ ਅਸਰ ਨੂੰ ਘੱਟ ਕਰਨ ’ਚ ਸਮਰੱਥ ਹੈ। ਕੰਪਨੀ ਨੇ ਦੱਸਿਆ ਕਿ ਉਸ ਦੀ ਵੈਕਸੀਨ ਕੋਰੋਨਾ ਵਾਇਰਸ ਦੇ ਇਸ ਵੇਰੀਐਂਟ ਤੇ ਦੂਸਰੇ ਵੇਰੀਐਂਟ ਖ਼ਿਲਾਫ਼ ਮਜ਼ਬੂਤੀ ਨਾਲ ਲੜਦੀ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਵੈਕਸੀਨ ਲੈਣ ਦੇ 29 ਦਿਨਾਂ ਦੇ ਅੰਦਰ ਹੀ ਡੈਲਟਾ ਪਲੱਸ ਵੇਰੀਐਂਟ ਬੇਅਸਰ ਹੋ ਗਿਆ ਤੇ ਇਸ ਨਾਲ ਮਿਲਣ ਵਾਲੀ ਸੁਰੱਖਿਆ ਸਮੇਂ ਲਈ ਹੋਰ ਵਧੀਆ ਹੋ ਗਈ। ਦੱਸ ਦੇਈਏ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਨੇ ਕਹਿਰ ਮਚਾਇਆ ਹੋਇਆ ਹੈ।
ਅਮਰੀਕਾ : ਵ੍ਹਾਈਟ ਹਾਊਸ 'ਚ ਪੁਰਸ਼ਾਂ ਨਾਲੋਂ ਔਰਤਾਂ ਦੀ ਗਿਣਤੀ ਵਧੇਰੇ, ਤਨਖ਼ਾਹ 'ਚ ਵੀ ਮਾਮੂਲੀ ਫਰਕ
NEXT STORY