ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡਾਓਨਿੰਗ ਸਟ੍ਰੀਟ ਦਫਤਰ ਨੇ ਬੁੱਧਵਾਰ ਨੂੰ ਆਖਿਆ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸੰਸਦ ਨੂੰ 8 ਤੋਂ 14 ਅਕਤੂਬਰ ਤੱਕ ਮੁਅੱਤਲ ਕਰਾਉਣਾ ਚਾਹੁੰਦੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਹੀ ਸੰਸਦ ਮੁਅੱਤਲ ਕਰਨ ਦੇ ਉਨ੍ਹਾਂ ਦੇ ਯਤਨਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਡਾਓਨਿੰਗ ਸਟ੍ਰੀਟ ਦਫਤਰ ਨੇ ਆਖਿਆ ਕਿ ਇਸ ਦਾ ਮਤਲਬ ਹੋਵੇਗਾ ਕਿ ਸਰਕਾਰ ਦੇ ਨਵੇਂ ਵਿਧਾਈ ਦਫਤਰ ਦੀ ਰੂਪ-ਰੇਖਾ ਤਿਆਰ ਕਰਨ ਦੇ ਲਿਹਾਜ਼ ਨਾਲ ਮਹਾਰਾਣੀ ਏਲੀਜ਼ਾਬੇਥ-2 ਲਈ ਸਾਰੇ ਜ਼ਰੂਰੀ ਸਾਜ਼ੋ-ਸਮਾਨ ਸਬੰਧੀ ਤਿਆਰੀਆਂ ਦੇ ਨਾਤੇ ਸੰਸਦ ਨੂੰ ਸਭ ਤੋਂ ਘੱਟ ਸਮੇਂ ਲਈ ਮੁਲਤਵੀ ਕੀਤਾ ਜਾਵੇਗਾ।
ਟਰੰਪ ਨੇ ਦਿੱਤੀ ਧਮਕੀ, 'ਮਹਾਦੋਸ਼ ਨਾਲ ਅਮਰੀਕਾ 'ਚ ਹੋਵੇਗੀ ਜੰਗ'
NEXT STORY