ਇੰਟਰਨੈਸ਼ਨਲ ਡੈਸਕ (ਬਿਊਰੋ): ਇਸ ਸਾਲ 21 ਦਸੰਬਰ ਨੂੰ ਆਸਮਾਨ ਵਿਚ ਅਜਿਹਾ ਨਜਾਰਾ ਦਿਸੇਗਾ ਜੋ ਇਸ ਤੋਂ ਪਹਿਲਾਂ 1623 ਈਸਵੀ ਵਿਚ ਦਿਸਿਆ ਸੀ। ਅਸਲ ਵਿਚ ਇਕ ਦੁਰਲੱਭ ਖਗੋਲੀ ਘਟਨਾ ਹੋਵੇਗੀ ਜਿਸ ਵਿਚ ਜੁਪੀਟਰ ਅਤੇ ਸ਼ਨੀ ਇਸ ਦਿਨ ਇਕ-ਦੂਜੇ ਦੇ ਬਹੁਤ ਕਰੀਬ ਦਿਸਣਗੇ। ਇਸ ਦੌਰਾਨ ਇਹ ਚਮਕਦਾਰ ਤਾਰੇ ਵਾਂਗ ਲੋਕਾਂ ਦੀਆਂ ਨਜ਼ਰਾਂ ਵਿਚ ਆਉਣਗੇ। ਇਹ ਅਦਭੁੱਤ ਸੰਜੋਗ ਕਰੀਬ 397 ਸਾਲਾ ਬਾਅਦ ਬਣਿਆ ਹੈ ਅਤੇ ਜੇਕਰ ਤੁਸੀਂ ਇਸ ਨੂੰ ਦੇਖਣ ਤੋਂ ਵਾਂਝੇ ਰਹਿ ਗਏ ਤਾਂ ਤੁਹਾਨੂੰ ਇਸ ਦੇ ਲਈ ਦੁਬਾਰਾ 60 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਵੇਗਾ।
1623 ਈਸਵੀ ਦੇ ਬਾਅਦ ਤੋਂ ਦੋਵੇਂ ਗ੍ਰਹਿ ਇੰਨੇ ਕਰੀਬ ਕਦੇ ਨਹੀਂ ਰਹੇ ਹਨ। ਇਸ ਲਈ ਇਸ ਨੂੰ 'ਇਕ ਮਹਾਨ ਸੁਮੇਲ' ਦੱਸਿਆ ਜਾ ਰਿਹਾ ਹੈ। ਵਿਗਿਆਨੀਆਂ ਮੁਤਾਬਕ, ਇਸ ਦੁਰਲੱਭ ਘਟਨਾ ਵਿਚ ਦੋਹਾਂ ਵਿਚਲੀ ਆਭਾਸੀ ਦੂਰੀ ਸਿਰਫ 0.06 ਡਿਗਰੀ ਰਹਿ ਜਾਵੇਗੀ। ਐੱਮ.ਪੀ. ਬਿੜਲਾ ਤਾਰਾਮੰਡਲ ਦੇ ਨਿਦੇਸ਼ਕ, ਦੇਬੀ ਪ੍ਰਸਾਦ ਦੁਆਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਹ ਬਹੁਤ ਦੁਰਲੱਭ ਸੰਜੋਗ ਹੈ ਜੋ ਹਜ਼ਾਰਾਂ ਸਾਲ ਸਾਲਾਂ ਵਿਚ ਇਕ ਵਾਰ ਬਣਦਾ ਹੈ। ਉਹਨਾਂ ਨੇ ਕਿਹਾ,''ਜੇਕਰ ਦੋ ਖਗੋਲੀ ਪਿੰਡ ਧਰਤੀ ਤੋਂ ਇਕ-ਦੂਜੇ ਦੇ ਕਰੀਬ ਦਿਸਦੇ ਹਨ ਤਾਂ ਇਸ ਨੂੰ ਇਕ ਸੰਜੋਗ ਕਿਹਾ ਜਾਂਦਾ ਹੈ ਅਤੇ ਜੇਕਰ ਸ਼ਨੀ ਅਤੇ ਜੁਪੀਟਰ ਦੇ ਅਜਿਹੇ ਸੰਜੋਗ ਬਣਦੇ ਹਨ ਤਾਂ ਇਸ ਨੂੰ ਮਹਾਨ ਸੰਜੋਗ ਕਹਿੰਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਪਾਕਿ : ਹਸਪਤਾਲ 'ਚ ਆਕਸੀਜਨ ਖ਼ਤਮ ਹੋਣ ਕਾਰਨ ਬੱਚੇ ਸਣੇ 7 ਕੋਰੋਨਾ ਪੀੜਤਾਂ ਦੀ ਮੌਤ
ਦੁਆਰੀ ਨੇ ਕਿਹਾ,''21 ਦਸੰਬਰ ਦੀ ਰਾਤ ਇਹਨਾਂ ਦੋਵੇਂ ਗ੍ਰਹਿਆਂ ਦੀ ਭੌਤਿਕ ਦੂਰੀ ਲੱਗਭਗ 735 ਮਿਲੀਅਨ ਕਿਲੋਮੀਟਰ ਹੋਵੇਗੀ। ਇਸ ਦੇ ਬਾਅਦ ਅਜਿਹਾ ਅਦਭੁੱਤ ਸੰਜੋਗ 15 ਮਾਰਚ, 2080 ਨੂੰ ਬਣੇਗਾ।'' ਉਹਨਾਂ ਨੇ ਕਿਹਾ ਕਿ 21 ਦਸੰਬਰ ਨੂੰ ਦੋਵੇਂ ਗ੍ਰਹਿ ਇਕ-ਦੂਜੇ ਦੇ ਕਰੀਬ ਆਉਂਦੇ ਦਿਸਣਗੇ। 21 ਦਸੰਬਰ ਦੇ ਦਿਨ ਪੂਰੇ ਭਾਰਤ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰਾਂ ਵਿਚ ਸੂਰਜ ਡੁੱਬਣ ਦੇ ਬਾਅਦ ਇਸ ਅਦਭੁੱਤ ਨਜ਼ਾਰੇ ਨੂੰ ਲੋਕ ਆਪਣੀਆਂ ਅੱਖਾਂ ਨਾਲ ਆਸਾਨੀ ਨਾਲ ਦੇਖ ਸਕਦੇ ਹਨ।
ਨੋਟ- 397 ਸਾਲ ਬਾਅਦ ਆਸਮਾਨ ਵਿਚ ਦਿਸਣ ਵਾਲੇ ਅਦਭੁੱਤ ਨਜ਼ਾਰੇ ਸੰਬੰਧੀ ਦੱਸੋ ਆਪਣੀ ਰਾਏ।
ਕੈਨੇਡੀਅਨਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਪੂਰੀ ਤਿਆਰੀ, ਜਲਦ ਖਤਮ ਹੋਵੇਗੀ ਉਡੀਕ : ਫ਼ੌਜ ਮੁਖੀ
NEXT STORY