ਜਲੰਧਰ (ਸੋਨੂੰ, ਮਹੇਸ਼)- ਪੁਲਸ ਸਟੇਸ਼ਨ ਰਾਮਾ ਮੰਡੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਕ ਹੋਟਲ ਵਿਚ ਇਕ ਨੌਜਵਾਨ ਨੇ ਰੈੱਡ ਬੁੱਲ 'ਚ ਕੋਈ ਨਸ਼ੀਲੀ ਚੀਜ਼ ਮਿਲਾ ਕੇ 24 ਸਾਲਾ ਲੜਕੀ ਨੂੰ ਪਿਆਉਣ ਤੋਂ ਬਾਅਦ ਉਸ ਨਾਲ ਸਰੀਰਕ ਸੰਬੰਧ ਬਣਾਏ। ਇਸ ਸਬੰਧ ਵਿਚ ਰਾਮਾ ਮੰਡੀ ਪੁਲਸ ਨੇ ਅਮਨਦੀਪ ਸਿੰਘ ਲਾਲੀ ਨਾਮਕ ਨੌਜਵਾਨ ਵਿਰੁੱਧ 69 ਬੀ. ਐੱਨ. ਐੱਸ. ਦੇ ਤਹਿਤ ਐੱਫ਼. ਆਈ. ਆਰ. ਨੰਬਰ 309 ਦਰਜ ਕੀਤੀ ਹੈ ਪਰ ਮੁਲਜ਼ਮ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਇਸ ਮਾਮਲੇ ਵਿਚ ਦਕੋਹਾ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਵਿਪਿਨ ਕੁਮਾਰ ਨੂੰ ਪੀੜਤ ਲੜਕੀ ਵੱਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਥਾਣਾ ਨੂਰਮਹਿਲ ਤਹਿਸੀਲ ਫਿਲੌਰ ਦੇ ਅਧਿਕਾਰਤ ਖੇਤਰ ’ਚ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਲਈ ਮੇਜ਼ਬਾਨ ਦਾ ਕੰਮ ਕਰਦੀ ਹੈ। ਅਮਨਦੀਪ ਸਿੰਘ ਲਾਲੀ ਨਾਲ ਉਸ ਦੀ ਮੁਲਾਕਾਤ 4 ਮਹੀਨੇ ਪਹਿਲਾਂ ਹੋਈ ਸੀ। ਉਹ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਜਲੰਧਰ ਵਿਚ ਮਿਲੇ ਸਨ। 25 ਅਕਤੂਬਰ ਨੂੰ ਰਾਤ 10 ਵਜੇ ਦੇ ਕਰੀਬ ਅਮਨਦੀਪ ਸਿੰਘ ਲਾਲੀ ਨੇ ਉਸ ਨੂੰ ਆਪਣੇ ਮੋਬਾਇਲ ਨੰਬਰ ਤੋਂ ਫ਼ੋਨ ਕੀਤਾ ਅਤੇ ਕਿਹਾ ਕਿ ਅਸੀਂ ਅੱਜ ਮਿਲਣਾ ਹੈ। ਸਵੇਰੇ ਅਸੀਂ ਵਿਆਹ ਕਰਵਾਉਣ ਹੈ। ਇਸ ਲਈ ਉਹ ਉਸ ਨਾਲ ਰਾਤ ਹੋਟਲ ਵਿਚ ਹੀ ਰੁਕ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ
ਪੀੜਤ ਲੜਕੀ ਨੇ ਕਿਹਾ ਕਿ ਉਹ ਲਗਭਗ 12 ਵਜੇ ਆਪਣੀ ਐਕਟਿਵਾ ’ਤੇ ਜਲੰਧਰ ਪਹੁੰਚ ਗਈ ਅਤੇ 2 ਘੰਟੇ ਬਾਅਦ ਉਸ ਨੂੰ ਅਮਨਦੀਪ ਸਿੰਘ ਲਾਲੀ ਹੋਟਲ ਵਿਚ ਲੈ ਗਿਆ, ਜਿੱਥੇ ਉਸ ਦੇ ਦੋਸਤ ਹਰਮਨ ਅਤੇ ਜੱਸੀ ਵੀ ਮੌਜੂਦ ਸਨ। ਜਦੋਂ ਮੈਂ ਉਨ੍ਹਾਂ ਬਾਰੇ ਲਾਲੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸਾਡੇ ਵਿਆਹ ਵਿਚ ਗਵਾਈ ਦੇਣ ਲਈ ਬੁਲਾਏ ਹਨ। ਬਾਅਦ ਵਿਚ ਲਾਲੀ ਮੈਨੂੰ 5ਵੀਂ ਮਜ਼ਿਲ ਦੇ ਕਮਰਾ ਨੰ. 501 ਵਿਚ ਲੈ ਗਿਆ ਅਤੇ ਇਸ ਤੋਂ ਬਾਅਦ ਦੋਸਤਾਂ ਨੇ ਕਮਰਾ ਨੰ. 319 ਤੀਜੀ ਮੰਜ਼ਿਲ ’ਤੇ ਲੈ ਲਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ
ਬਾਅਦ ਵਿਚ ਲਾਲੀ ਨੇ ਉਸ ਨਾਲ ਕਮਰਾ ਨੰਬਰ 501 ਵਿਚ ਜਬਰਨ ਸਰੀਰਕ ਸੰਬੰਧ ਬਣਾਏ। ਇਸ ਦੌਰਾਨ ਉਸ ਨੇ ਉਸ ਨੂੰ ਰੈਡ ਬੁੱਲ ਵਿਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿੱਤੀ ਤਾਂ ਕਿ ਮੈਂ ਬੇਹੋਸ਼ ਹੋ ਜਾਵਾਂ। ਸਵੇਰੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਸ ਦੇ ਸਰੀਰ ’ਤੇ ਕਾਫ਼ੀ ਜ਼ਿਆਦਾ ਨਿਸ਼ਾਨ ਪਏ ਹੋਏ ਸਨ। ਉਸ ਨੇ ਕਿਹਾ ਕਿ ਉਸ ਨਾਲ ਜਬਰਨ ਸਰੀਰਕ ਸੰਬੰਧ ਬਣਾਏ । ਇਸ ਲਈ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਭੂਸ਼ਣ ਦਾ ਪਰਿਵਾਰ ਆਇਆ ਸਾਹਮਣੇ, ਕਰ ਦਿੱਤੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਿਆਨੇ ਦੀ ਆੜ ’ਚ ਵੇਚਦਾ ਸੀ ਚੰਡੀਗੜ੍ਹ ਮਾਰਕਾ ਸ਼ਰਾਬ, ਗ੍ਰਿਫ਼ਤਾਰ
NEXT STORY