ਇਸਲਾਮਾਬਾਦ (ਯੂ.ਐਨ.ਆਈ.) ਰਾਸ਼ਟਰਪਤੀ ਆਰਿਫ਼ ਅਲਵੀ ਨੇ ਐਤਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਏਵਾਨ-ਏ-ਸਦਰ ਵਿਚ ਇਕ ਸਮਾਰੋਹ ਵਿਚ ਜਸਟਿਸ ਕਾਜ਼ੀ ਫੈਜ਼ ਈਸਾ ਨੂੰ ਦੇਸ਼ ਦੇ 29ਵੇਂ ਚੀਫ਼ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁਕਾਈ। 'ਡਾਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਸਹੁੰ ਚੁੱਕ ਸਮਾਗਮ 'ਚ ਕਾਰਜਵਾਹਕ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ, ਫੌਜ ਮੁਖੀ ਅਸੀਮ ਮੁਨੀਰ, ਸਾਬਕਾ ਸੀਜੇਪੀ ਇਫਤਿਖਾਰ ਚੌਧਰੀ ਅਤੇ ਤਸਾਦੁਕ ਜਿਲਾਨੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅਦਾਲਤ ਨੇ ਭਗਤ ਸਿੰਘ ਨੂੰ ਸਜ਼ਾ ਦੇਣ ਦੇ ਮਾਮਲੇ ਨੂੰ ਦੁਬਾਰਾ ਖੋਲ੍ਹੇ ਜਾਣ ’ਤੇ ਪ੍ਰਗਟਾਇਆ ਇਤਰਾਜ਼
ਸਮਾਗਮ ਦੀ ਸ਼ੁਰੂਆਤ ਪਵਿੱਤਰ ਕੁਰਾਨ ਦੇ ਪਾਠ ਨਾਲ ਹੋਈ ਅਤੇ ਨਿਯੁਕਤੀ ਦੀ ਸੂਚਨਾ ਪੜ੍ਹ ਕੇ ਸੁਣਾਈ ਗਈ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਜਸਟਿਸ ਈਸਾ ਨੂੰ ਚੀਫ਼ ਜਸਟਿਸ ਦੀ ਸਹੁੰ ਚੁਕਾਈ। ਇਸ ਦੌਰਾਨ ਉਸ ਦੀ ਪਤਨੀ ਸਰੀਨਾ ਈਸਾ ਉਸ ਦੇ ਨਾਲ ਖੜ੍ਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੰਡਨ ’ਚ ਭਾਰਤੀ ਸੁਤੰਤਰਤਾ ਅੰਦੋਲਨ ਨਾਲ ਜੁੜਿਆ ਇਤਿਹਾਸਕ ‘ਇੰਡੀਆ ਕਲੱਬ’ ਹਮੇਸ਼ਾ ਲਈ ਹੋਇਆ ਬੰਦ
NEXT STORY