ਓਟਾਵਾ (ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 46 ਸਾਲ ਦੇ ਹੋ ਗਏ ਹਨ। ਟਵਿੱਟਰ 'ਤੇ ਟਰੂਡੋ ਨੂੰ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ। ਟਰੂਡੋ ਦਾ ਜਨਮ ਦਿਨ ਕ੍ਰਿਸਮਸ ਵਾਲੇ ਦਿਨ ਯਾਨੀ ਕਿ 25 ਦਸੰਬਰ ਨੂੰ ਆਉਂਦਾ ਹੈ, ਜਦੋਂ ਪੂਰੀ ਦੁਨੀਆ ਆਪਣੇ ਪਰਿਵਾਰਾਂ ਨਾਲ ਕ੍ਰਿਸਮਸ ਦਾ ਜਸ਼ਨ ਮਨਾਉਣ 'ਚ ਰੁਝੀ ਹੁੰਦੀ ਹੈ। ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਟਰੂਡੋ ਜੋ ਕਿ ਲੋਕਾਂ ਦੇ ਦਿਲਾਂ 'ਚ ਵੱਸਦੇ ਹਨ, ਉਨ੍ਹਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ।
ਇਕ ਫਾਲੋਅਰ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਬਹੁਤ ਹੀ ਉਤਸ਼ਾਹਿਤ ਸੀ, ਕਿਉਂਕਿ ਪ੍ਰਭੂ ਜੀਸਸ ਦਾ ਜਨਮ ਵੀ ਇਸ ਦਿਨ ਹੋਇਆ। ਉਸ ਨੇ ਲਿਖਿਆ, ''ਮੈਰੀ ਕ੍ਰਿਸਮਸ, ਹੈੱਪੀ ਹਾਲੀਡੇਅ ਅਤੇ ਸਭ ਤੋਂ ਮਹੱਤਵਪੂਰਨ, ਹੈੱਪੀ ਬਰਥਡੇਅ ਜਸਟਿਸ ਟਰੂਡੋ।''
ਦੱਸਣਯੋਗ ਹੈ ਕਿ ਜਸਟਿਨ ਟਰੂਡੋ ਦਾ ਜਨਮ 25 ਦਸੰਬਰ 1971 'ਚ ਕ੍ਰਿਸਮਸ ਵਾਲੇ ਦਿਨ ਹੋਇਆ। ਟਰੂਡੋ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਹਨ। ਉਹ 2015 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਅਤੇ ਜੋਏ ਕਲਾਰਕ ਤੋਂ ਬਾਅਦ ਦੂਜੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ। ਕੁਝ ਲੋਕਾਂ ਨੇ ਵਧਾਈਆਂ ਦਿੰਦੇ ਹੋਏ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਨਮ ਕ੍ਰਿਸਮਸ ਵਾਲੇ ਦਿਨ ਹੋਇਆ। ''ਹੈਪੀ ਬਰਥਡੇਅ ਜਸਟਿਨ ਟਰੂਡੋ।'' ਟਰੂਡੋ ਨੇ ਆਪਣੇ ਫੇਸਬੁੱਕ ਪੇਜ਼ 'ਤੇ ਬਰਥਡੇਅ ਸੰਦੇਸ਼ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਮੈਨੂੰ ਮੈਂ ਇਸ 'ਤੇ ਵਿਸ਼ਵਾਸ ਕਰਾਂ ਜਾਂ ਨਾਂਹ, ਮੈਨੂੰ ਚੰਗਾ ਲੱਗਦਾ ਹੈ ਕਿ ਮੇਰਾ ਜਨਮ ਦਿਨ ਕ੍ਰਿਸਮਸ 'ਤੇ ਆਉਂਦਾ ਹੈ ਅਤੇ ਮੈਨੂੰ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨ ਦਾ ਮੌਕਾ ਮਿਲਦਾ ਹੈ।
UK 'ਚ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣਾ ਹੋਵੇਗਾ ਸੌਖਾ
NEXT STORY