ਵਿਨੀਪੈਗ— ਵਿਨੀਪੈਗ ਵਿਚ ਟਾਊਨਹਾਲ ਮੀਟਿੰਗ ਦੌਰਾਨ ਮੂਲਵਾਸੀਆਂ ਤੇ ਪਾਈਪਲਾਈਨ ਦੇ ਵਿਕਾਸ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
1200 ਦੇ ਕਰੀਬ ਮੁਜ਼ਾਹਰਾਕਾਰੀਆਂ ਨੇ ਛੋਟੇ ਸਮੂਹਾਂ ਵਿਚ ਇਕੱਠੇ ਹੋ ਕੇ ਪਾਈਪਲਾਈਨ ਦੇ ਖਿਲਾਫ ਮੁਜ਼ਾਹਰਾ ਕੀਤਾ। ਟਰੂਡੋ ਦੇ ਪਿੱਛੇ ਬੈਠੇ ਲੋਕਾਂ ਦੇ ਹੱਥਾਂ ਵਿਚ ਵੀ 'ਪਾਣੀ ਪਵਿੱਤਰ ਹੈ' ਨਾਅਰਿਆਂ ਵਾਲੇ ਸਾਈਨ ਬੋਰਡ ਚੁੱਕੇ ਹੋਏ ਸਨ। ਕੁਝ ਮੁਜ਼ਾਹਰਾਕਾਰੀਆਂ ਨੇ ਜਦੋਂ ਟਰੂਡੋ ਨੂੰ ਚੁਣੌਤੀ ਦਿੱਤੀ ਤਾਂ ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਣ ਲਈ ਇਜਾਜ਼ਤ ਮੰਗੀ ਕਿਹਾ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਏ ਹਨ ਹਨ ਅਤੇ ਅਜਿਹਾ ਕਰਨਾ ਚਾਹੁੰਦੇ ਹਨ।
ਇਕ ਵਿਅਕਤੀ ਨੇ ਟਰੂਡੋ ਨੂੰ ਆਖਿਆ ਕਿ ਪਾਈਪਲਾਈਨਾਂ ਦੇ ਵਿਕਾਸ ਸੰਬੰਧੀ ਉਨ੍ਹਾਂ ਦੀ ਮਨਜ਼ੂਰੀ ਨਾਲ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਪਾਈ ਸੀ। ਦੂਜੇ ਪਾਸੇ ਵਿਨੀਪੈਗ ਦੇ ਐਲੀਮੈਂਟਰੀ ਸਕੂਲ ਵਿਚ ਟਰੂਡੋ ਦਾ ਭਰਵਾਂ ਸੁਆਗਤ ਕੀਤਾ ਗਿਆ।
ਅਮਰੀਕਾ 'ਚ ਭਰੂਣ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਭਾਰਤੀ ਵਿਅਕਤੀ ਗ੍ਰਿਫਤਾਰ
NEXT STORY