ਸਰੀ— ਕੈਨੇਡਾ ਦੇ ਸਰੀ ਦੇ ਸਕੂਲ ਬੋਰਡ ਵੱਲੋਂ ਪਹਿਲੀ ਕਬੱਡੀ ਚੈਂਪੀਅਨਸ਼ਿਪ ਸਫਲਤਾਪੂਰਵਕ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀਆਂ ਦੇ ਨਾਲ-ਨਾਲ ਕੈਨੇਡੀਅਨ ਬੱਚਿਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਦਾ ਪਹਿਲਾ ਫਾਈਨਲ ਮੁਕਾਬਲਾ ਤਮਨਾਵਿਸ ਸੰਕੈਂਡਰੀ ਸਕੂਲ ਨੇ ਪਨੋਰਮਾ ਰਿਜ ਸੰਕੈਂਡਰੀ ਸਕੂਲ ਨੂੰ ਹਰਾ ਕੇ ਜਿੱਤਿਆ। ਤਮਨਾਵਿਸ ਸੰਕੈਂਡਰੀ ਸਕੂਲ ਪਨੋਰਮਾ ਸਕੂਲ ਦੇ ਵਿਦਿਆਰਥੀਆਂ ਨੂੰ 29 ਦੇ ਮੁਕਾਬਲੇ 39 ਅੰਕਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਤਮਨਾਵਿਸ ਸਕੂਲ ਨੇ ਮੈਥਸਨ ਸੰਕੈਂਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੈਮੀ-ਫਾਈਨਲ ਮੁਕਾਬਲੇ ਵਿਚ ਹਰਾਇਆ ਸੀ। ਸਰੀ ਵਿਚ ਇਹ ਪਹਿਲੀ ਕਬੱਡੀ ਚੈਂਪੀਅਨਸ਼ਿਪ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਸੀ। ਇਹ ਸਕੂਲੀ ਟੀਮਾਂ ਇਕ ਮਹੀਨੇ ਤੋਂ ਇਸ ਚੈਂਪੀਅਨਸ਼ਿਪ ਦੇ ਮੁਕਾਬਲੇ ਕਰ ਰਹੀਆਂ ਸਨ ਅਤੇ ਇਸ ਹਫਤੇ ਇਸ ਦੇ ਸੈਮੀ-ਫਾਈਨਲ ਅਤੇ ਫਾਈਨਲ ਮੁਕਾਬਲੇ ਖੇਡੇ ਗਏ। ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿ ਸਰੀ ਦੇ ਚਾਰ ਸਕੂਲਾਂ ਨੇ ਕਬੱਡੀ ਖੇਡ ਨੂੰ ਸਵੀਕਾਰ ਕਰ ਲਿਆ ਹੈ। ਕਬੱਡੀ ਕੈਨੇਡਾ ਦੀ ਵਿਚ ਧੂੰਮਾਂ ਪਾ ਰਹੀ ਹੈ।
ਸੋਮਵਾਰ ਨੂੰ ਵਾਪਰੀ ਅੱਤਵਾਦੀ ਘਟਨਾ ਦੇ ਸੰਬੰਧ 'ਚ ਪੁਲਸ ਕਰ ਰਹੀ ਹੈ ਜਾਂਚ
NEXT STORY