ਮਿਲਾਨ/ਇਟਲੀ ( ਸਾਬੀ ਚੀਨੀਆ ) ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਪੈਂਦੇ ਕਸਬਾ ਕੰਪੋਦੀਕਾਰਨੀ ਵਿਖੇ ਪੰਜਾਬਣ ਮੁਟਿਆਰਾਂ ਵੱਲੋਂ ਵਿਸਾਖੀ ਮੇਲਾ 2026 ਸਭਿਆਚਾਰਕ ਤੇ ਕਲਚਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪਹੁੰਚੀਆਂ ਹੋਈਆਂ ਮੁਟਿਆਰਾਂ ਨੇ ਵੱਖ-ਵੱਖ ਗੀਤਾਂ 'ਤੇ ਗਿੱਧਾ ਭੰਗੜਾ ਪਾਉਂਦਿਆਂ ਹੋਇਆਂ ਵਿਸਾਖੀ ਦੇ ਤਿਉਹਾਰ ਨੂੰ ਪੂਰੇ ਚਾਵਾਂ ਤੇ ਮੁਨਾਰਿਆਂ ਨਾਲ ਮਨਾਇਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਵੱਖ-ਵੱਖ ਪੰਜਾਬੀ ਗੀਤਾਂ ਤੇ ਕੋਰੀਓਗ੍ਰਾਫੀ ਵੀ ਕੀਤੀ ਗਈ ।ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ ਕਈ ਤਰ੍ਹਾਂ ਦੇ ਵਿਅੰਗ ਕੱਸਦੇ ਨਾਟਕ ਵੀ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਹਾਈਵੇਅ 'ਤੇ ਸ਼ੁਤਰਮੁਰਗ ਨੇ ਲਾਈ 'ਹਾਈ-ਸਪੀਡ' ਰੇਸ! ਡਰਾਈਵਰ ਵੀ ਹੋਏ ਹੈਰਾਨ
“ ਰੌਣਕ ਪੰਜਾਬਣਾਂ ਦੀ ਗਰੁੱਪ , (ਲਾਸੀਓ ) ਵੱਲੋਂ ਇਸ ਵਿਸਾਖੀ ਮੇਲੇ ਨੂੰ ਸਫਲਤਾ ਪੂਰਵਕ ਤਰੀਕੇ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ । ਇਸ ਮੌਕੇ 'ਤੇ ਪੁੱਜੀਆਂ ਹੋਈਆਂ ਮੁਟਿਆਰਾਂ ਦਾ ਪ੍ਰਬੰਧਕ ਬੀਬੀਆਂ ਵੱਲੋ ਜਿੰਨ੍ਹਾਂ ਦੇ ਵਿੱਚ ਸ਼ੀ ਮਤੀ ਅਨੁਰਾਧਾ, ਗੁਰਜੀਤ ਕੌਰ ਅਤੇ ਰਮਨ ਕੌਰ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ, ਦਾ ਧੰਨਵਾਦ ਕੀਤਾ ਗਿਆ। ਇਨ੍ਹਾਂ ਮੁਟਿਆਰਾਂ ਨੇ “ਰੌਣਕ ਪੰਜਾਬਣਾਂ ਦੀ ਗਰੁੱਪ ( ਲਾਸੀਓ ) ਦੀ ਇਸ ਕੋਸ਼ਿਸ਼ ਨੂੰ ਸਫਲਤਾ ਪੂਰਵਕ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਆਪਣਾ ਬੁੱਹਮੁੱਲਾ ਸਹਿਯੋਗ ਦਿੱਤਾ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ ਨਾਲ ਸ਼ਾਂਤੀ ਵਾਰਤਾ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਪਾਕਿਸਤਾਨ ਰਵਾਨਾ
NEXT STORY