ਵਾਸ਼ਿੰਗਟਨ(ਭਾਸ਼ਾ)— ਅਮਰੀਕਾ 'ਚ ਭਾਰਤੀ ਮੂਲ ਦੀ ਪਹਿਲੀ ਸੰਸਦ ਮੈਂਬਰ ਕਮਲਾ ਹੈਰਿਸ ਨੇ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਲਈ ਬਾਲਟੀਮੋਰ ਨੂੰ ਆਪਣਾ ਦਫਤਰ ਬਣਾਇਆ ਹੈ। ਇਕ ਖਬਰ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਹਾਲ ਹੀ 'ਚ ਦੋ ਕਿਤਾਬਾਂ ਰਿਲੀਜ਼ ਕਰਨ ਵਾਲੀ 54 ਸਾਲਾ ਹੈਰਿਸ ਨੇ 2020 ਦੀਆਂ ਚੋਣਾਂ ਲਈ ਆਪਣੀ ਦਾਅਵੇਦਾਰੀ ਦੀ ਹੁਣ ਤਕ ਅਧਿਕਾਰਕ ਘੋਸ਼ਣਾ ਨਹੀਂ ਕੀਤੀ ਹੈ ਪਰ ਅਮਰੀਕੀ ਮੀਡੀਆ ਦੀਆਂ ਖਬਰਾਂ ਦੀ ਮੰਨੀਏ ਤਾਂ ਜਲਦੀ ਹੀ ਇਸ ਦੀ ਘੋਸ਼ਣਾ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਹੈਰਿਸ ਨੇ ਬਾਲਟੀਮੋਰ ਨੂੰ ਆਪਣੇ ਚੋਣ ਪ੍ਰਚਾਰ ਲਈ ਦਫਤਰ ਚੁਣਿਆ ਹੈ। ਉਨ੍ਹਾਂ ਨੇ ਅਜੇ ਤਕ ਆਪਣੀ ਯੋਜਨਾ ਦੀ ਘੋਸ਼ਣਾ ਨਹੀਂ ਕੀਤੀ। ਇਸ ਲਈ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹੈਰਿਸ ਨੇ ਬਾਲਟੀਮੋਰ ਨੂੰ ਇਸ ਦੀ ਵਿਭਿੰਨਤਾ, ਵਾਸ਼ਿੰਗਟਨ ਦੇ ਨੇੜੇ ਹੋਣ ਅਤੇ ਇਸ ਦੇ ਈਸਰਟਰਨ ਟਾਈਮ ਜ਼ੋਨ ਨਾਲ ਜੁੜੇ ਹੋਣ ਕਾਰਨ ਚੁਣਿਆ ਹੈ।'' ਸੰਸਦ ਮੈਂਬਰ ਦੇ ਦਫਤਰ ਨੇ ਇਨ੍ਹਾਂ ਖਬਰਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਕਾਂਗਰਸ ਮੈਂਬਰ ਤੁਲਸੀ ਗਬਾਰਡ ਉਨ੍ਹਾਂ ਕਈ ਡੈਮੋਕ੍ਰੇਟਿਕ ਨੇਤਾਵਾਂ 'ਚ ਸ਼ਾਮਲ ਹੈ ,ਜਿਨ੍ਹਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਆਪਣੀ ਦਾਅਵੇਦਾਰੀ ਦੀ ਘੋਸ਼ਣਾ ਕੀਤੀ ਹੈ। 2020 ਡੈਮੋਕ੍ਰੇਟਿਕ ਪ੍ਰਾਇਮਰੀ 'ਚ ਦਾਅਵੇਦਾਰਾਂ ਦੀ ਲਿਸਟ ਲੰਬੀ ਹੋਣ ਵਾਲੀ ਹੈ।
ਅਮਰੀਕਾ 'ਚ ਪੁਲਸ ਕਰਮਚਾਰੀ ਨੂੰ ਮਿਲੀ 7 ਸਾਲ ਦੀ ਸਜ਼ਾ
NEXT STORY