ਗੁਰਦਾਸਪੁਰ (ਵਿਨੋਦ)- ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਮੀਅਤ ਉਲੇਮਾ-ਏ-ਇਸਲਾਮ ਦੇ ਪ੍ਰਧਾਨ ਫਜ਼ਲ ਉਰ ਰਹਿਮਾਨ ਨੇ ਦੋਸ਼ ਲਾਇਆ ਕਿ ਪਾਕਿਸਤਾਨੀ ਫੌਜ ਨੇ 1999 ਦੇ ਭਾਰਤ ਨਾਲ ਕਾਰਗਿਲ ਯੁੱਧ ਦੌਰਾਨ ਆਪਣੇ ਜਾਨੀ ਨੁਕਸਾਨ ਨੂੰ ਲੁਕੋਇਆ ਸੀ ਅਤੇ ਅੱਜ ਤੱਕ ਜੰਗ ਵਿਚ ਮਾਰੇ ਗਏ ਪਾਕਿਸਤਾਨੀ ਜਵਾਨਾਂ ਦੀ ਸੂਚੀ ਜਨਤਕ ਤੌਰ ’ਤੇ ਜਾਰੀ ਨਹੀਂ ਕੀਤੀ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀ ਆਪਣੇ ਸ਼ਹੀਦਾਂ ਦਾ ਕਿੰਨਾ ਸਨਮਾਨ ਕਰਦੇ ਹੋ। ਕੀ ਤੁਸੀਂ ਦੇਸ ਨੂੰ ਦੱਸਿਆ ਕਿ ਕਾਰਗਿਲ ’ਚ ਸਾਡੇ ਕਿੰਨੇ ਜਵਾਨ ਮਾਰੇ ਗਏ ਅਤੇ ਤੁਹਾਨੂੰ ਕਿੰਨੇ ਮ੍ਰਿਤਕਾਂ ਦੇ ਤਾਬੂਤ ਮਿਲੇ। ਇਸਲਾਮਾਬਾਦ ਨੇ ਆਪਣੇ ਸ਼ਹੀਦਾਂ ਨੂੰ ਹਿੰਦੂਆਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਭਾਰਤ ਤੋਂ ਇਕ ਬਿਆਨ ਆਇਆ ਕਿ ਅਸੀ ਇਸਲਾਮਿਕ ਰੀਤੀ-ਰਿਵਾਜਾਂ ਦੇ ਅਨੁਸਾਰ ਲਾਸ਼ਾਂ ਨੂੰ ਦਫਨਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਇਕ ਵੀਡੀਓ ਦੇ ਅਨੁਸਾਰ ਰਹਿਮਾਨ ਨੇ ਕਿਹਾ ਵੱਖ-ਵੱਖ ਅੰਕੜੇ ਦਿੱਤੇ ਗਏ ਹਨ ਪਰ ਇਨ੍ਹਾਂ ਦੀ ਗਿਣਤੀ ਸੈਂਕੜਿਆਂ 'ਚ ਹੈ।
ਹੁਣ ਦਵਾਈਆਂ 'ਤੇ 200 ਫ਼ੀਸਦੀ ਟੈਰਿਫ਼ ਲਾਉਣ ਦੀ ਤਿਆਰੀ 'ਚ ਟਰੰਪ ! ਭਾਰਤ 'ਤੇ ਪਵੇਗਾ ਵੱਡਾ ਅਸਰ
NEXT STORY