ਨੈਸ਼ਨਲ ਡੈਸਕ- ਭਾਰਤ ਨੇ 18 ਜੁਲਾਈ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਪੇਸ ਸੈਕਟਰ 'ਚ ਉਸ ਸਮੇਂ ਵੱਡੀ ਛਲਾਂਗ ਮਾਰੀ, ਜਦੋਂ ਭਾਰਤੀ ਸਪੇਸ ਸਟਾਰਟਅੱਪ 'ਸਕਾਈਰੂਟ ਏਅਰੋਸਪੇਸ' ਨੇ ਆਪਣੇ ਪਹਿਲੇ ਪ੍ਰਾਈਵੇਟ ਆਰਬਿਟਲ ਰੌਕੇਟ 'ਵਿਕਰਮ-1' ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਫ਼ਲਤਾਪੂਰਵਕ ਲਾਂਚ ਕਰ ਕੇ ਧਰਤੀ ਦੇ ਹੇਠਲੇ ਆਰਬਿਟ 'ਚ ਸਥਾਪਿਤ ਕਰ ਦਿੱਤਾ। ਇਸ ਇਤਿਹਾਸਕ ਪ੍ਰਾਪਤੀ ਨਾਲ ਭਾਰਤ, ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਅਜਿਹਾ ਤੀਜਾ ਦੇਸ਼ ਬਣ ਗਿਆ ਹੈ, ਜਿਸ ਦੀ ਕਿਸੇ ਨਿੱਜੀ ਕੰਪਨੀ ਕੋਲ ਸੁਤੰਤਰ ਆਰਬਿਟਲ ਲਾਂਚ ਕਰਨ ਦੀ ਸਮਰੱਥਾ ਹੈ।
22 ਮੀਟਰ ਉੱਚਾ ਇਹ 4-ਸਟੇਜ ਸੋਲਿਡ-ਲਿਕਵਿਡ ਹਾਈਬ੍ਰਿਡ ਰਾਕੇਟ ਹੈ, ਜੋ 350 ਕਿਲੋਗ੍ਰਾਮ ਤੱਕ ਦਾ ਭਾਰ ਹੇਠਲੇ ਆਰਬਿਟ ਵਿੱਚ ਲੈ ਜਾਣ ਦੇ ਸਮਰੱਥ ਹੈ। ਇਸ ਦਾ ਵਜ਼ਨ ਘਟਾਉਣ ਲਈ ਕਾਰਬਨ-ਫਾਈਬਰ ਕੰਪੋਜ਼ਿਟ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਅਤੇ ਇੰਜਣ ਦੇ ਕੁਝ ਹਿੱਸੇ 3D ਪ੍ਰਿੰਟਿੰਗ ਨਾਲ ਬਣਾਏ ਗਏ ਹਨ।
'ਮਿਸ਼ਨ ਆਗਮਨ' (Aagaman) ਦੇ ਤਹਿਤ ਰਾਕੇਟ 'ਚ 6 ਕਮਰਸ਼ੀਅਲ ਪੇਲੋਡ ਭੇਜੇ ਗਏ, ਜਿਨ੍ਹਾਂ 'ਚ ਇੱਕ ਜਰਮਨ ਕੰਪਨੀ ਦਾ ਸੈਟੇਲਾਈਟ, ਸਪੇਸ ਦਾ ਕੂੜਾ (ਡੈਬ੍ਰਿਸ) ਸਾਫ਼ ਕਰਨ ਵਾਲੀ ਇੱਕ ਰੋਬੋਟਿਕ ਆਰਮ ਅਤੇ ਇੱਕ ਭਾਰਤੀ ਅਰਥ-ਓਬਜ਼ਰਵੇਸ਼ਨ ਕੈਮਰਾ ਸ਼ਾਮਲ ਹੈ।
ਇਹ ਵੀ ਪੜ੍ਹੋ- ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਜੰਗ ਨੇ 92 ਡਾਲਰ ਤੱਕ ਪਹੁੰਚਾ'ਤੀਆਂ ਕੱਚੇ ਤੇਲ ਦੀਆਂ ਕੀਮਤਾਂ
ਜ਼ਿਕਰਯੋਗ ਹੈ ਕਿ ਸਕਾਈਰੂਟ ਦੀ ਸਥਾਪਨਾ 2018 'ਚ ਭਾਰਤੀ ਪੁਲਾੜ ਏਜੰਸੀ ISRO ਦੇ ਦੋ ਸਾਬਕਾ ਇੰਜੀਨੀਅਰਾਂ ਪਵਨ ਕੁਮਾਰ ਚੰਦਨਾ ਅਤੇ ਭਰਤ ਡਾਕਾ ਦੁਆਰਾ ਕੀਤੀ ਗਈ ਸੀ। ਸਾਲ 2020 'ਚ ਭਾਰਤ ਸਰਕਾਰ ਵੱਲੋਂ ਪੁਲਾੜ ਖੇਤਰ ਨੂੰ ਨਿੱਜੀ ਨਿਵੇਸ਼ਕਾਂ ਲਈ ਖੋਲ੍ਹਣ ਤੋਂ ਬਾਅਦ, ਸਕਾਈਰੂਟ ਭਾਰਤ ਦਾ ਪਹਿਲਾ 1 ਅਰਬ ਡਾਲਰ ਦੀ ਵੈਲਿਊਏਸ਼ਨ ਵਾਲਾ ਸਪੇਸ ਯੂਨੀਕੌਰਨ ਬਣ ਗਿਆ। ਇਸ ਇਤਿਹਾਸਕ ਸਫ਼ਲਤਾ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਾਈਰੂਟ ਦੀ ਟੀਮ ਨੂੰ ਫੋਨ ਕਰ ਕੇ ਵਧਾਈ ਦਿੱਤੀ ਅਤੇ ਇਸ ਨੂੰ ਭਾਰਤ ਦੀ ਸਪੇਸ ਯਾਤਰਾ 'ਚ ਇੱਕ ਮੀਲ ਦਾ ਪੱਥਰ ਕਰਾਰ ਦਿੱਤਾ।
ਗਲੋਬਲ ਸਪੇਸ ਇਕਾਨਮੀ, ਜੋ ਕਿ ਸਾਲ 2030 ਤੱਕ 1 ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ, 'ਚ ਅਜੇ ਤੱਕ ਅਮਰੀਕੀ (ਜਿਵੇਂ SpaceX) ਅਤੇ ਚੀਨੀ ਕੰਪਨੀਆਂ ਦਾ ਦਬਦਬਾ ਸੀ। ਸਕਾਈਰੂਟ ਦੇ 'ਵਿਕਰਮ-1' ਦੀ ਸਫ਼ਲਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਘੱਟ ਲਾਗਤ ਅਤੇ ਐਡਵਾਂਸਡ ਟੈਕਨਾਲੋਜੀ ਦੇ ਦਮ 'ਤੇ ਛੋਟੇ ਸੈਟੇਲਾਈਟਾਂ ਦੀ ਲਾਂਚਿੰਗ ਲਈ ਦੁਨੀਆ ਲਈ ਇੱਕ ਪ੍ਰਮੁੱਖ ਹੱਬ ਬਣਨ ਲਈ ਤਿਆਰ ਹੈ।
ਇਹ ਵੀ ਪੜ੍ਹੋ- 74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ ਨੂੰ ਲੈ ਕੇ ਕੀਤਾ ਸੀ ਟੇਕਆਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰੋਧੀ ਧਿਰ ਸੰਸਦ ਦੀ ਮਰਿਆਦਾ ਦੀ ਕਰ ਰਹੀ ਉਲੰਘਣਾ, ਰਾਜ ਸਭਾ 'ਚ ਬੋਲੇ ਜੇਪੀ ਨੱਡਾ
NEXT STORY