ਵਾਸ਼ਿੰਗਟਨ ਡੀ. ਸੀ.( ਰਾਜ ਗੋਗਨਾ )— ਬੀਤੇ ਦਿਨ ਸ. ਅਮਰ ਸਿੰਘ ਮੱਲ੍ਹੀ ਅਤੇ ਗੁਰਚਰਨ ਸਿੰਘ ਵਿਸ਼ਵ ਬੈਂਕ ਵਲੋਂ ਸਿੰਘ ਸਭਾ ਗੁਰੂ ਘਰ ਫੇਅਰ ਫੈਕਸ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੰਗਤਾਂ ਦੇ ਸਹਿਯੋਗ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਿੰਘ ਸਭਾ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਇਸ ਸ਼ਲਾਘਾਯੋਗ ਸੇਵਾ ਵਿੱਚ ਹਿੱਸਾ ਪਾਉਣ ਲਈ ਪੂਰਨ ਸਹਿਯੋਗ ਦਾ ਪੂਰਾ ਭਰੋਸਾ ਦਿੱਤਾ ਹੈ। ਸ.ਗੁਰਚਰਨ ਸਿੰਘ ਵਿਸ਼ਵ ਬੈਂਕ ਨੇ ਸੰਗਤਾਂ ਨਾਲ ਟੀ .ਵੀ 'ਤੇ ਆਰੰਭੀ ਹੋਈ ਸੇਵਾ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਕਾਜ ਦੀ ਇਕ ਰੂਪ ਰੇਖਾ ਨੂੰ ਤਸਵੀਰਾਂ ਰਾਹੀਂ ਸਾਂਝਾ ਕੀਤਾ ।
ਸ. ਅਮਰ ਸਿੰਘ ਮੱਲ੍ਹੀ ਨੇ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸਾਰੇ ਕੰਮਾਂ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ।
ਵਿਸ਼ਵ ਯੁਨਾਈਟਡ ਗੁਰੂ ਨਾਨਕ ਫਾਊਂਡੇਸ਼ਨ (ਕਰਤਾਰਪੁਰ ਮਾਰਗ ਮਿਸ਼ਨ) ਦੇ ਚੇਅਰਮੈਨ ਅਮਰ ਸਿੰਘ ਮੱਲ੍ਹੀ, ਚੇਅਰਮੈਨ ਗੁਰਚਰਨ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਫਲੋਰਾ ਪੱਤਰਕਾਰ ,ਅਵਤਾਰ ਸਿੰਘ ਕਾਹਲੋਂ , ਸ਼੍ਰੀਮਤੀ ਕਾਹਲੋਂ ,ਪਰਮਜੀਤ ਸਿੰਘ ਬੇਦੀ, ਸੰਦੀਪ ਕੌਰ, ਅਮਰਦੀਪ ਸਿੰਘ ਮੱਲ੍ਹੀ , ਰਮਨਦੀਪ ਸਿੰਘ ਟੋਨੀ ਅਤੇ ਸੇਠੀ ਨੇ ਇਸ ਮਿਸ਼ਨ ਦੀ ਸੇਵਾ ਵਿੱਚ ਹਿੱਸਾ ਪਾਉਣ ਦੀ ਤਜਵੀਜ਼ ਨੂੰ ਸਮੂਹ ਸੰਗਤ ਦੇ ਸਾਹਮਣੇ ਪੇਸ਼ ਕੀਤਾ।
ਸਮਲਿੰਗੀ ਜੋੜੇ ਨੇ ਰਚਿਆ ਇਤਿਹਾਸ, ਭਰੂਣ ਨੂੰ ਵਾਰੀ-ਵਾਰੀ ਗਰਭ 'ਚ ਰੱਖ ਦਿੱਤਾ ਬੱਚੇ ਨੂੰ ਜਨਮ
NEXT STORY