ਹਿਊਸਟਨ(ਭਾਸ਼ਾ)- ਅਮਰੀਕਾ ’ਚ ਕਸ਼ਮੀਰੀ ਪੰਡਤਾਂ ਨੇ ਕਸ਼ਮੀਰ ਘਾਟੀ ’ਚ ਅੱਤਵਾਦੀਆਂ ਵੱਲੋਂ ਨਾਗਰਿਕਾਂ ਨੂੰ ਹਾਲ ਹੀ ਵਿਚ ਨਿਸ਼ਾਨਾ ਬਣਾ ਕੇ ਕੀਤੇ ਕਤਲਾਂ (ਟਾਰਗੈੱਟ ਕਿਲਿੰਗ) ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੀ ਕਸ਼ਮੀਰ ਨੀਤੀ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਘੱਟ ਗਿਣਤੀ ਭਾਈਚਾਰਾ ਘਾਟੀ ਵਿਚ ਪਰਤਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਢੁੱਕਵੀਂ ਸੁਰੱਖਿਆ ਵੀ ਮੁਹੱਈਆ ਕਰਾਈ ਜਾਵੇ। ਪਿਛਲੇ ਪੰਜ ਦਿਨਾਂ ਵਿਚ ਕਸ਼ਮੀਰ ਘਾਟੀ ਵਿਚ ਘੱਟੋ-ਘੱਟ 7 ਲੋਕ ਮਾਰੇ ਗਏ ਹਨ। ਇਨ੍ਹਾਂ ਵਿਚੋਂ 4 ਘੱਟ ਗਿਣਤੀ ਭਾਈਚਾਰਿਆਂ ਦੇ ਸਨ। ਅਮਰੀਕਾ ’ਚ ਕਸ਼ਮੀਰੀ ਪੰਡਤਾਂ ਦੇ ਸਮਾਜਕ-ਸੱਭਿਆਚਾਰਕ ਸੰਗਠਨ ਕਸ਼ਮੀਰੀ ਓਵਰਸੀਜ਼ ਐਸੋਸੀਏਸ਼ਨ ਨੇ ਮੱਖਣ ਲਾਲ ਬਿੰਦਰੂ, ਵਰਿੰਦਰ ਪਾਸਵਾਨ ਅਤੇ ਦੋ ਅਧਿਆਪਕਾਂ ਦੀਪਕ ਚੰਦ ਮਹਿਰਾ ਅਤੇ ਸੁਪਿੰਦਰ ਕੌਰ ਦਾ ਬੇਰਹਿਮੀ ਨਾਲ ਕੀਤੇ ਕਤਲ ਨੂੰ ਲੈ ਕੇ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ ਹੈ।
ਐਸੋਸੀਏਸ਼ਨ ਦੀ ਮੁਖੀ ਡਾ: ਅਰਚਨਾ ਕਾਕਰੂ ਨੇ ਕਿਹਾ, "ਇਹਨਾਂ ਘਟਨਾਵਾਂ ਨੇ 1990 ਦੀਆਂ ਦਰਦਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦੋਂ ਸਮਾਜ ਦੇ ਮੈਂਬਰਾਂ ਨੂੰ ਮਾਰਿਆ ਜਾ ਰਿਹਾ ਸੀ, ਔਰਤਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ, ਬੱਚੇ ਅਨਾਥ ਹੋ ਰਹੇ ਸਨ, ਜਿਸ ਦੇ ਨਤੀਜੇ ਵਜੋਂ 4 ਲੱਖ ਤੋਂ ਵੱਧ ਲੋਕ ਆਪਣੀ ਇੱਜ਼ਤ ਬਚਾਉਣ ਲਈ ਪਲਾਇਨ ਕਰ ਰਹੇ ਸਨ।" ਸ਼ਾਵਨੀ ਸਟੇਟ ਯੂਨੀਵਰਸਿਟੀ, ਓਹੀਓ ਵਿਚ ਭਾਰਤੀ ਇਤਿਹਾਸ ਦੀ ਪ੍ਰੋਫੈਸਰ ਲਾਵਨਿਆ ਵੇਮਸਾਨੀ ਨੇ ਕਿਹਾ, "ਸਰਕਾਰ ਨੂੰ ਘਾਟੀ ਵਿਚ ਸੁਰੱਖਿਆ ਵਧਾਉਣੀ ਚਾਹੀਦੀ ਹੈ, ਖਾਸ ਕਰਕੇ ਗੈਰ-ਮੁਸਲਿਮ ਘੱਟ ਗਿਣਤੀ ਲਈ।"
ਕੈਨੇਡਾ 'ਚ ਗੱਡੀ ਅਤੇ ਸਾਮਾਨ ਲੁੱਟਣ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫ਼ਤਾਰ
NEXT STORY