ਲਾਸ ਏਂਜਲਸ— ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ ਸਾਲ ਆਏ 7.8 ਤੀਬਰਤਾ ਤੋਂ ਵੀ ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਭੂਚਾਲ ਕਾਠਮੰਡੂ ਅਤੇ ਹਿਮਾਲਿਆ ਨੂੰ ਹਿਲਾ ਸਕਦਾ ਹੈ। ਵਿਗਿਆਨੀਆਂ ਨੇ ਸਾਲ 2015 'ਚ ਨੇਪਾਲ 'ਚ ਆਏ ਭੂਚਾਲ ਤੋਂ ਬਾਅਦ ਖੇਤਰੀ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਸੀ। ਉਸ ਜ਼ਬਰਦਸਤ ਭੂਚਾਲ ਦੇ ਝਟਕਿਆਂ ਕਾਰਨ ਤਕਰੀਬਨ 9,000 ਲੋਕ ਮਾਰੇ ਗਏ ਸਨ ਅਤੇ ਖੇਤਰ 'ਚ 6 ਲੱਖ ਘਰ ਤਬਾਹ ਹੋ ਗਏ ਸਨ।
ਅਮਰੀਕਾ ਦੇ ਨੇਵਾਡਾ ਯੂਨੀਵਰਸਿਟੀ ਦੇ ਸਟੀਵ ਵੇਸਨੋਸਕੀ 20 ਸਾਲ ਤੋਂ ਹਿਮਾਲਿਆ ਫਰੰਟਲ ਫਾਲਟ ਦਾ ਅਧਿਐਨ ਕਰ ਰਹੇ ਹਨ। ਸਟੀਵ ਨੇ ਕਿਹਾ ਕਿ ਉਨ੍ਹਾਂ ਨੂੰ ਬੀਤੇ ਸਾਲ ਕਾਠਮੰਡੂ ਦੇ ਆਲੇ-ਦੁਆਲੇ ਭੂਚਾਲ ਦੇ ਅਵਸ਼ੇਸ਼ਾਂ ਦੇ ਕਈ ਅਧਿਐਨ ਕੀਤੇ। ਉਨ੍ਹਾਂ ਨੇ ਖੋਦਾਈ ਦੀ, ਮਿੱਟੀਆਂ ਅਤੇ ਭੂਚਾਲ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਖੇਤਰਾਂ ਦਾ ਅਧਿਐਨ ਕੀਤਾ, ਜੋ 2000 ਸਾਲ ਤੋਂ ਵੀ ਪੁਰਾਣੇ ਪ੍ਰਤੀਤ ਹੁੰਦੇ ਹਨ।
ਉਨ੍ਹਾਂ ਨੇ ਕਿਹਾ, ''ਇਤਿਹਾਸਕ ਰਿਕਾਰਡਾਂ ਦੇ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸੰਵੇਦਨਸ਼ੀਲ ਫਾਲਟ ਨੇਪਾਲ 'ਚ ਆਏ ਭੂਚਾਲ ਤੋਂ ਵੀ ਜ਼ਿਆਦਾ ਵੱਡਾ ਭੂਚਾਲ ਲਿਆ ਸਕਦੇ ਹਨ।'' ਬੀਤੇ ਸਾਲ ਆਏ ਭੂਚਾਲ ਅਤੇ ਉਸ ਤੋਂ ਬਾਅਦ ਆਏ ਝਟਕਿਆਂ ਨੂੰ ਪਹਿਲਾਂ ਤੋਂ ਵੀ ਵਧ ਭਿਆਨਕ ਭੂਚਾਲ ਦੀ ਚਿਤਾਵਨੀ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ, ਜੋ ਖੇਤਰ ਨੂੰ ਕਿਤੇ ਜ਼ਿਆਦਾ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਦਹਿਲਾ ਸਕਦਾ ਹੈ। ਇਹ ਅਧਿਐਨ ਅਰਥ ਐਂਡ ਪਲੇਨੇਟਰੀ ਸਾਇੰਸ ਲੇਟਰਸ ਨਾਮੀ ਜਨਰਲ 'ਚ ਪ੍ਰਕਾਸ਼ਤ ਕੀਤਾ ਗਿਆ।
ਈਰਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ 15 ਵਿਅਕਤੀਆਂ ਨੂੰ ਹੋਈ ਸਜ਼ਾ
NEXT STORY