ਨੈਰੋਬੀ (ਬਿਊਰੋ): ਕੀਨੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਆਪਣੇ ਪਤੀ ਨੂੰ ਜਦੋਂ ਦੂਜੀ ਔਰਤ ਨਾਲ ਦੇਖਿਆ ਤਾਂ ਉਸ ਨੂੰ ਸਿਰਫ 17 Ksh (ਤਕਰੀਬਨ 1200 ਰੁਪਏ) ਵਿਚ ਵੇਚ ਦਿੱਤਾ। ਇਹ ਖਬਰ ਦੁਨੀਆ ਭਰ ਦੀਆਂ ਅਖਬਾਰਾਂ ਵਿਚ ਸੁਰਖੀਆਂ ਵਿਚ ਰਹੀ।
ਐਡਨਾ ਮੁਕਾਵਾਨਾ ਨੇ ਆਪਣੇ ਬਿਸਤਰ 'ਤੇ ਪਤੀ ਨੂੰ ਦੂਜੀ ਮਹਿਲਾ ਨਾਲ ਫੜਿਆ ਸੀ। ਇਸ ਮਗਰੋਂ ਉਸ ਨੇ ਪਤੀ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਸਾਫ ਕਹਿ ਦਿੱਤਾ ਕਿ ਉਹ ਵਾਪਸ ਨਾ ਪਰਤੇ। ਇਸ ਤੋਂ ਪਹਿਲਾਂ ਮਹਿਲਾ ਨੇ ਦੂਜੀ ਮਹਿਲਾ ਨੂੰ ਕਿਹਾ ਕਿ ਉਹ ਉਸ ਨੂੰ 2000 Ksh (ਕੀਨੀਅਨ ਸ਼ਿਲਾਂਗ) ਦੇ ਦੇਵੇ । ਇਸ ਦੇ ਬਦਲੇ ਉਹ ਆਪਣੇ ਪਤੀ ਨੂੰ ਛੱਡ ਦੇਵੇਗੀ ਪਰ ਦੂਜੀ ਮਹਿਲਾ ਨੇ ਉਸ ਨੂੰ ਸਿਰਫ 17 Ksh ਦਿੱਤੇ।
ਐਡਨਾ ਨੇ ਸਿਰਫ 1200 ਰੁਪਏ ਵਿਚ ਆਪਣੇ ਪਤੀ ਨੂੰ ਦੂਜੀ ਮਹਿਲਾ ਨੂੰ ਵੇਚ ਦਿੱਤਾ। ਇਹਨਾਂ ਪੈਸਿਆਂ ਨਾਲ ਐਡਨਾ ਨੇ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਖਰੀਦ ਲਏ। ਇਹ ਪੁੱਛੇ ਜਾਣ 'ਤੇ ਕੀ ਉਹ ਦੁਬਾਰਾ ਆਪਣੇ ਪਤੀ ਦੇ ਨਾਲ ਵਾਪਸ ਰਹੇਗੀ ਤਾਂ ਉਸ ਨੇ ਕਿਹਾ,''ਅਜਿਹਾ ਕਰਨ ਦਾ ਸਵਾਲ ਹੀ ਨਹੀਂ ਬਣਦਾ। ਉਹ ਸਾਲ 2019 ਵਿਚ ਹੋਈ ਇਸ ਘਟੀਆ ਹਰਕਤ ਦੇ ਨਾਲ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦੀ।'' ਐਡਨਾ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਸ਼ਰਾਬ ਪੀਣ ਅਤੇ ਵੇਸਵਾਪੁਣੇ ਦੀ ਆਦਤ ਸੀ। ਜਦੋ ਉਹ ਦੂਜੀ ਔਰਤ ਦੇ ਨਾਲ 7 ਦਿਨਾਂ ਤੋਂ ਰਹਿ ਰਿਹਾ ਸੀ ਅਤੇ ਘਰ ਨਹੀਂ ਪਰਤਿਆ ਸੀ ਤਾਂ ਮੈਂ ਉਸ ਨੂੰ ਰੰਗੇ ਹੱਥੀਂ ਬਿਸਤਰ 'ਤੇ ਉਸ ਮਹਿਲਾ ਨਾਲ ਫੜਿਆ। ਹੁਣ ਮੈਂ ਉਸ ਦੇ ਨਾਲ ਅੱਗੇ ਨਹੀਂ ਰਹਿਣਾ ਚਾਹੁੰਦੀ।
ਆਸਟ੍ਰੇਲੀਆ ਜੰਗਲੀ ਅੱਗ ਕਾਰਨ ਪੀ. ਐੱਮ. ਦੀ ਕੁਰਸੀ ਨੂੰ ਖਤਰਾ, ਐਗਜ਼ਿਟ ਪੋਲ 'ਚ ਖੁਲ੍ਹਾਸਾ
NEXT STORY