ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਉੱਤਰੀ ਪਾਸੇ ਵੱਲ ਸਥਿਤ ਖੇਤਰੀ ਇਲਾਕੇ ਸ਼ੈਪਰਟਨ ਵਿੱਚ ਸਮੂਹ ਸਿੱਖ ਸੰਗਤ ਅਤੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ ਕੇਸਰੀ ਨਿਸ਼ਾਨ ਸਾਹਿਬ ਝੂਲਾਏ ਗਏ। ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਹ ਉਪਰਾਲਾ ਸ਼ਹਿਰ ਵਿੱਚ ਪਹਿਲੀ ਵਾਰ ਹੋਇਆ, ਜਿਸ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਪ੍ਰੈਸ਼ਰ ਕੁੱਕਰ ਫੱਟਣ ਕਾਰਨ 8 ਬੱਚਿਆਂ ਦੀ ਮਾਂ ਦੀ ਮੌਤ
ਜੈਕਾਰਿਆਂ ਦੀ ਗੂੰਜ ਵਿੱਚ ਇਹ ਕੇਸਰੀ ਨਿਸ਼ਾਨ ਸਾਹਿਬ ਸ਼ੈਪਰਟਨ ਸ਼ੋਅ ਗਰਾਊਂਡ ਵਿੱਚ ਝੂਲਾਏ ਗਏ। ਇਸ ਮੌਕੇ ਸ਼ੈਪਰਟਨ ਸ਼ਹਿਰ ਦੇ ਮੇਅਰ ਸ਼ੇਨ ਸਲੀ, ਕੌਂਸਲਰ ਐਂਥਨੀ ਬਰੋਫੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨਾਂ ਨੇ ਸਮੂਹ ਸਿੱਖ ਸੰਗਤ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਸਮਾਗਮ ਨੂੰ ਆਪੋ ਆਪਣੇ ਮੰਚਾਂ 'ਤੇ ਵਿਸ਼ੇਸ਼ ਜਗ੍ਹਾ ਦੇਣ ਲਈ ਸਥਾਨਕ ਆਸਟ੍ਰੇਲੀਆਈ ਮੀਡੀਆ ਨੇ ਵੀ ਹਾਜ਼ਰੀ ਭਰੀ। ਸਮੂਹ ਸਿੱਖ ਸੰਗਤਾਂ ਅਤੇ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਇਹ ਕਾਰਜ ਸਫਲ ਰਿਹਾ।
ਇਹ ਵੀ ਪੜ੍ਹੋ: ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦਿੱਤਾ ਸੀ ਦੇਸ਼ ਨਿਕਾਲਾ, ਹੁਣ ਕੈਨੇਡਾ ਦੇ ਭਾਰਤੀ ਸਟਾਫ਼ ਦੀ ਕੀਤੀ ਛਾਂਟੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੈਸ਼ਰ ਕੁੱਕਰ ਫੱਟਣ ਕਾਰਨ 8 ਬੱਚਿਆਂ ਦੀ ਮਾਂ ਦੀ ਮੌਤ
NEXT STORY