ਓਟਾਵਾ- ਕੈਨੇਡਾ ਨੇ ਭਾਰਤ ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾਂ ਤੋਂ ਭਾਰਤੀ ਸਟਾਫ ਦੀ ਗਿਣਤੀ ਘਟਾ ਦਿੱਤੀ ਹੈ। ਪਿਛਲੇ ਸਾਲ ਭਾਰਤ ਸਰਕਾਰ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਹੁਣ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਭਾਰਤ 'ਚ ਸਾਡੇ ਡਿਪਲੋਮੈਟਾਂ ਦੀ ਗਿਣਤੀ ਘੱਟ ਹੈ ਤਾਂ ਸਾਨੂੰ ਉਨ੍ਹਾਂ ਲਈ ਤਾਇਨਾਤ ਸਟਾਫ ਨੂੰ ਘੱਟ ਕਰਨਾ ਹੋਵੇਗਾ। ਡਿਪਲੋਮੈਟਾਂ ਦੀ ਗਿਣਤੀ ਘਟਾਉਣ ਦੇ ਭਾਰਤ ਦੇ ਆਦੇਸ਼ ਤੋਂ ਬਾਅਦ ਹੀ ਕੈਨੇਡਾ ਨੇ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ਵਿੱਚ ਆਪਣੇ ਕੌਂਸਲੇਟਾਂ ਨੂੰ ਵੀ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥਣ ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ
ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਕੈਨੇਡਾ ਵੱਲੋਂ ਕਿੰਨੇ ਭਾਰਤੀ ਸਟਾਫ ਨੂੰ ਹਟਾਇਆ ਗਿਆ ਹੈ ਪਰ ਇਹ ਗਿਣਤੀ 100 ਤੱਕ ਦੱਸੀ ਜਾ ਰਹੀ ਹੈ। ਸਟਾਫ ਦੀ ਕਟੌਤੀ ਦੀ ਪੁਸ਼ਟੀ ਕਰਦਿਆਂ ਕੈਨੇਡੀਅਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਵੇਂ ਇਹ ਮੁਸ਼ਕਲ ਫੈਸਲਾ ਹੈ ਪਰ ਸਾਡੇ ਡਿਪਲੋਮੈਟਾਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਕਰਨਾ ਪਿਆ। ਹਾਲਾਂਕਿ ਉਨ੍ਹਾਂ ਨੇ ਇੱਕ ਗੱਲ ਸਪੱਸ਼ਟ ਕੀਤੀ ਹੈ ਕਿ ਭਾਰਤ ਵਿੱਚ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਪਹਿਲਾਂ ਵਾਂਗ ਹੀ ਚਾਲੂ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿੱਚ ਆਪਣੇ ਸਥਾਨਕ ਸਟਾਫ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇੰਨੇ ਲੰਬੇ ਸਮੇਂ ਤੱਕ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਅਸੀਂ ਭਾਰਤ ਵਿੱਚ ਕੈਨੇਡੀਅਨਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਵੀ ਤਿਆਰ ਰਹਾਂਗੇ ਅਤੇ ਵੀਜ਼ਾ ਕੇਂਦਰ ਚਲਣਗੇ।
ਇਹ ਵੀ ਪੜ੍ਹੋ: ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਸੱਦਣ ਦੇ ਚਾਹਵਾਨ ਭਾਰਤੀਆਂ ਲਈ ਖ਼ਬਰ; ਹੁਣ ਘੱਟੋ-ਘੱਟ ਇੰਨੀ ਆਮਦਨ ਜ਼ਰੂਰੀ
ਭਾਰਤ ਨਾਲ ਕੂਟਨੀਤਕ ਸਬੰਧਾਂ ਵਿੱਚ ਤਣਾਅ ਦੇ ਬਾਵਜੂਦ ਕੈਨੇਡਾ ਦਾ ਕਹਿਣਾ ਹੈ ਕਿ ਅਸੀਂ ਭਾਰਤੀਆਂ ਦਾ ਸਵਾਗਤ ਕਰਦੇ ਹਾਂ। ਉਹ ਪੜ੍ਹਾਈ, ਨੌਕਰੀ ਜਾਂ ਪੱਕੀ ਰਿਹਾਇਸ਼ ਲਈ ਕੈਨੇਡਾ ਆ ਸਕਦੇ ਹਨ, ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਭਾਰਤੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਉਦੇਸ਼ ਇਹ ਨਹੀਂ ਸੀ ਕਿ ਕੈਨੇਡਾ ਭਾਰਤ ਵਿੱਚ ਆਪਣੇ ਵਣਜ ਦੂਤਘਰ ਬੰਦ ਕਰ ਦੇਵੇ। ਸਾਡਾ ਉਦੇਸ਼ ਸੀ ਕਿ ਡਿਪਲੋਮੈਟਾਂ ਦੀ ਗਿਣਤੀ ਵਿੱਚ ਬਰਾਬਰੀ ਹੋਣੀ ਚਾਹੀਦੀ ਹੈ। ਕੈਨੇਡਾ ਦਾ ਸਟਾਫ ਭਾਰਤ ਵਿੱਚ ਤੈਅ ਸੀਮਾ ਤੋਂ ਵੱਧ ਕੀਤਾ ਸੀ, ਇਸ ਲਈ 41 ਲੋਕਾਂ ਨੂੰ ਵਾਪਸ ਭੇਜਣ ਦੇ ਆਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥਣ ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ
NEXT STORY