ਟੋਕੀਓ, (ਆਈ.ਏ.ਐੱਨ.ਐੱਸ.)- ਚੀਨ ਦੇ ਸ਼ੇਨਜ਼ੇਨ ‘ਚ ਸਕੂਲ ਜਾਂਦੇ ਸਮੇਂ 10 ਸਾਲਾ ਜਾਪਾਨੀ ਬੱਚੇ 'ਤੇ ਚਾਕੂ ਹਮਲਾ ਕੀਤਾ ਗਿਆ।ਵੀਰਵਾਰ ਸਵੇਰੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬੱਚੇ ਦੀ ਮੌਤ ਹੋ ਗਈ,।ਜਾਪਾਨ ਸਰਕਾਰ ਨੇ ਇਸ ਸਬੰਧੀ ਪੁਸ਼ਟੀ ਕੀਤੀ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਜਾਪਾਨੀ ਸਕੂਲ ਨੇੜੇ ਮੁੰਡੇ 'ਤੇ ਹਮਲਾ ਕੀਤਾ ਗਿਆ ਅਤੇ ਫਿਰ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸਥਾਨਕ ਮੀਡੀਆ ਨੇ ਦੱਸਿਆ ਕਿ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਕਿਓਡੋ ਨਿਊਜ਼ ਅਨੁਸਾਰ ਸ਼ੱਕੀ,44 ਸਾਲਾ ਵਿਅਕਤੀ ਨੂੰ ਵਿਦਿਅਕ ਸਹੂਲਤ ਨੇੜੇ ਤਾਇਨਾਤ ਪੁਲਸ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ। ਇਸ ਹਮਲੇ ਨੇ ਚੀਨ ਅਤੇ ਜਾਪਾਨ ਦਰਮਿਆਨ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾਉਣ ਦੀ ਚਿੰਤਾ ਵਧਾ ਦਿੱਤੀ ਹੈ। ਗੁਆਂਗਜ਼ੂ ਵਿੱਚ ਜਾਪਾਨ ਦੇ ਕੌਂਸਲ ਜਨਰਲ ਯੋਸ਼ੀਕੋ ਕਿਜੀਮਾ ਨੇ ਦੱਸਿਆ ਕਿ ਮੁੰਡੇ ਦੇ ਢਿੱਡ ਵਿੱਚ ਚਾਕੂ ਮਾਰਿਆ ਗਿਆ ਸੀ। ਇਹ ਅਜੇ ਅਸਪਸ਼ਟ ਹੈ ਕਿ ਕੀ ਹਮਲਾਵਰ ਨੇ ਖਾਸ ਤੌਰ 'ਤੇ ਜਾਪਾਨੀ ਲੜਕੇ ਨੂੰ ਨਿਸ਼ਾਨਾ ਬਣਾਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਬੋਰਿਸ ਤੂਫਾਨ ਦਾ ਕਹਿਰ, ਇਕ ਫਾਇਰ ਫਾਈਟਰ ਤੇ 21 ਲੋਕਾਂ ਦੀ ਮੌਤ
ਚਸ਼ਮਦੀਦਾਂ ਨੇ ਦੱਸਿਆ ਕਿ ਬੱਚੇ ਦਾ ਖੂਨ ਬਹੁਤ ਜ਼ਿਆਦਾ ਵਹਿ ਰਿਹਾ ਸੀ ਅਤੇ ਉਸ ਦੀ ਮੌਕੇ 'ਤੇ ਦਿਲ ਦੀ ਮਾਲਿਸ਼ ਕੀਤੀ ਗਈ ਸੀ। ਜਦੋਂ ਕਿ ਹਮਲੇ ਦੌਰਾਨ ਉਸ ਦੀ ਮਾਂ ਵੀ ਮੌਜੂਦ ਸੀ। ਇਕ ਪ੍ਰੈਸ ਕਾਨਫਰੰਸ ਵਿਚ ਜਾਪਾਨ ਸਰਕਾਰ ਦੇ ਬੁਲਾਰੇ ਯੋਸ਼ੀਮਾਸਾ ਹਯਾਸ਼ੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਬਕਾ CIA ਅਫਸਰ ਔਰਤਾਂ ਨੂੰ ਨਸ਼ਾ ਦੇ ਕੇ ਕਰਦਾ ਸੀ... , ਮਿਲੀ ਇਹ ਇਤਰਾਜ਼ਯੋਗ ਸਮੱਗਰੀ
NEXT STORY