ਲਾਸ ਏਂਜਲਸ (ਏਜੰਸੀ)- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਨੇ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ 3 ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਲਾਸ ਏਂਜਲਸ ਪੁਲਸ ਵਿਭਾਗ (LAPD) ਦੇ ਅਧਿਕਾਰੀ ਡਰੇਕ ਮੈਡੀਸਨ ਅਨੁਸਾਰ, ਹਮਲਾਵਰ ਸ਼ਾਮ 4 ਵਜੇ ਤੋਂ ਕੁਝ ਹੀ ਸਮਾਂ ਪਹਿਲਾਂ ਸੈਨ ਫਰਨਾਂਡੋ ਵੈਲੀ ਸਥਿਤ 'ਐੱਨਸੀਨੋ ਹਸਪਤਾਲ ਮੈਡੀਕਲ ਸੈਂਟਰ' ਵਿੱਚ ਪਹੁੰਚਿਆ।
ਇਹ ਵੀ ਪੜ੍ਹੋ: ਓਨਟਾਰੀਓ ਸੂਬਾਈ ਚੋਣਾਂ 'ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਉਨ੍ਹਾਂ ਕਿਹਾ ਕਿ "ਹਮਲਾਵਰ ਨੇ ਘੱਟੋ-ਘੱਟ ਦੋ ਜਾਂ ਤਿੰਨ ਮੈਡੀਕਲ ਕਰਮਚਾਰੀਆਂ 'ਤੇ ਚਾਕੂ ਨਾਲ ਹਮਲਾ ਕੀਤਾ" ਅਤੇ ਫਿਰ ਲਗਭਗ ਇੱਕ ਘੰਟੇ ਤੱਕ ਹਸਪਤਾਲ ਦੇ ਅੰਦਰ ਰਿਹਾ। ਫਾਇਰ ਅਧਿਕਾਰੀਆਂ ਮੁਤਾਬਕ ਤਿੰਨ ਪੀੜਤਾਂ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ। ਮੈਡੀਸਨ ਨੇ ਕਿਹਾ, ''ਉਹ ਹਸਪਤਾਲ ਤੋਂ ਭੱਜ ਨਹੀਂ ਰਿਹਾ ਹੈ। ਅਜਿਹਾ ਲਗਦਾ ਹੈ ਕਿ ਉਹ ਕਿਸੇ ਹਿੱਸੇ ਵਿੱਚ ਲੁਕਿਆ ਹੋਇਆ ਹੈ" ਅਤੇ ਅਧਿਕਾਰੀ "ਉਸ ਨਾਲ ਗੱਲ ਕਰਨ ਦੀ ਕੋਸ਼ਿਸ਼" ਕਰ ਰਹੇ ਹਨ। ਇਸ ਤੋਂ 2 ਦਿਨ ਪਹਿਲਾਂ, ਇੱਕ ਬੰਦੂਕਧਾਰੀ ਨੇ ਓਕਲਾਹੋਮਾ ਦੇ ਤੁਲਸਾ ਵਿਚ ਇੱਕ ਹਸਪਤਾਲ ਵਿੱਚ 4 ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ: ਹੈਰਾਨੀਜਨਕ: ਜਹਾਜ਼ ਨਾਲ ਖਾਣਾ-ਪੀਣਾ ਅਤੇ ਸੌਣਾ! ਹੁਣ ਜਹਾਜ਼ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਕੁੜੀ
ਓਨਟਾਰੀਓ ਸੂਬਾਈ ਚੋਣਾਂ 'ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ
NEXT STORY