ਵੈੱਬ ਡੈਸਕ : ਬੰਗਲਾਦੇਸ਼ 'ਚ ਸ਼ੇਖ ਹਸੀਨਾ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਉਥੇ 12 ਫਰਵਰੀ ਨੂੰ ਮੁੜ ਚੋਣਾਂ ਹੋਣ ਜਾ ਰਹੀਆਂ ਹਨ। ਇਸੇ ਦਰਮਿਆਨ ਬੰਗਲਾਦੇਸ਼ ਦੀ ਸੱਤਾ ਹਥਿਆਉਣ ਲਈ ਮੁਕਾਬਲਾ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਅਤੇ ਜਮਾਤ-ਏ-ਇਸਲਾਮੀ ਵਿਚਾਲੇ ਹੋਣ ਜਾ ਰਿਹਾ ਹੈ ਤੇ ਦੋਵੇਂ ਪਾਰਟੀਆਂ ਕਿਸੇ ਵੀ ਕੀਮਤ 'ਤੇ ਸੱਤਾ ਹਾਸਿਲ ਕਰਨ ਲਈ ਪੱਬਾਂ ਭਾਰ ਹਨ।
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਖਾਲਿਦਾ ਜ਼ਿਆ ਅਤੇ ਤਾਰਿਕ ਰਹਿਮਾਨ ਦੋ ਦੇ ਵੱਡੇ ਨੇਤਾ ਹਨ ਜੋ ਇਸ ਸਮੇਂ ਲੰਡਨ 'ਚ ਹੀ ਪਾਰਟੀ ਦੀ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਚੋਣਾਂ 'ਚ ਖੜ੍ਹਨ ਵਾਲੇ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਦੋਵੇਂ ਨੇਤਾ ਇਨ੍ਹਾਂ ਚੋਣਾਂ 'ਚ ਖੁਦ ਹਿੱਸਾ ਨਹੀਂ ਲੈ ਸਕਦੇ ਕਿਉਂਕਿ ਪਾਰਟੀ ਦੇ ਇਹ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰ ਕੇ ਲੰਡਨ ਚਲੇ ਗਏ ਤੇ ਹੁਣ ਉਥੇ ਹੀ ਆਗਾਮੀ ਚੋਣਾਂ 'ਚ ਜਿੱਤ ਲਈ ਪਾਰਟੀ 'ਤੇ ਨਿਗ੍ਹਾ ਰੱਖ ਰਹੇ ਹਨ ਤੇ ਅਜਿਹੇ ਆਲਮ 'ਚ ਬਿਨਾਂ ਕਿਸੇ ਅਗਵਾਈ ਵਾਲੀ ਇਸ ਪਾਰਟੀ ਲਈ ਜਿੱਤ ਪ੍ਰਾਪਤ ਕਰਨਾ ਆਸਾਨ ਨਹੀਂ ਜਾਪ ਰਿਹਾ।
ਇਸ ਤੋਂ ਬਾਅਦ ਜਮਾਤ-ਏ-ਇਸਲਾਮੀ ਵੀ ਬੰਗਲਾਦੇਸ਼ 'ਚ ਸਰਕਾਰ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਧਰਮ ਦੇ ਨਾਮ 'ਤੇ ਕੰਮ ਕਰਨ ਵਾਲੀ ਇਸੇ ਪਾਰਟੀ 'ਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੂੰ ਭੜਕਾਉਣ ਦਾ ਦੋਸ਼ ਸੀ। ਪਰ ਬੰਗਲਾਦੇਸ਼ 'ਚ ਸ਼ੇਖ ਹਸੀਨਾ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਸੁਪਰੀਮ ਕੋਰਟ ਨੇ ਜਮਾਤ ਏ ਇਸਲਾਮੀ 'ਤੇ ਬੈਨ ਹਟਾ ਦਿੱਤਾ ਤੇ ਹੁਣ ਇਹ ਪਾਰਟੀ ਵੀ ਚੋਣਾਂ 'ਚ ਸ਼ਾਮਿਲ ਹੋ ਸਕਦੀ ਹੈ।
ਬੰਗਲਾਦੇਸ਼ ਚੋਣਾਂ 'ਚ ਇਕ ਹੋਰ ਦਲ ਨੈਸ਼ਨਲ ਸਿਟੀਜ਼ਨ ਪਾਰਟੀ (NCP) ਵੀ ਮੈਦਾਨ 'ਚ ਹੈ। ਇਹ ਪਾਰਟੀ ਉਨ੍ਹਾਂ ਵਿਦਿਆਰਥੀਆਂ ਦੀ ਹੈ, ਜਿਨ੍ਹਾਂ ਕਰਕੇ ਸੱਤਾਪਲਟ ਹੋਈ। ਜਮਾਤ-ਏ-ਇਸਲਾਮੀ ਦੇ ਬੇਹੱਦ ਨੇੜੇ ਹੋਣ ਵਾਲੀ ਇਸ ਪਾਰਟੀ ਕੋਲ ਜ਼ੋਸ਼ ਤਾਂ ਹੈ ਪਰ ਰਾਜਨੀਤੀ ਦਾ ਕੋਈ ਤਜ਼ਰੁਬਾ ਨਹੀਂ। ਇਸ ਪਾਰਟੀ ਦੇ ਆਉਣ ਨਾਲ ਭਾਰਤ-ਬੰਗਲਾਦੇਸ਼ ਦੇ ਸਬੰਧਾਂ 'ਚ ਨੇੜਤਾ ਆ ਜਾਵੇਗੀ, ਫਿਲਹਾਲ ਅਜਿਹਾ ਨਹੀਂ ਲੱਗ ਰਿਹਾ। ਪਰ ਜੇਕਰ ਜਮਾਤ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਬੰਗਲਾਦੇਸ਼ ਦੀ ਸਥਿਤੀ ਵੀ ਤਾਲਿਬਾਨ ਅਫਗਾਨਿਸਤਾਨ ਵਰਗੀ ਹੋ ਜਾਵੇਗੀ ਤੇ ਇਹ ਪਾਰਟੀ ਪਹਿਲਾਂ ਹੀ ਭਾਰਤ ਵਿਰੁੱਧ ਗਲਤ ਬਿਆਨਬਾਜ਼ੀਆਂ ਕਰਦੀ ਰਹੀ ਹੈ ਤੇ ਇਸੇ ਕਰ ਕੇ ਭਾਰਤ ਜਮਾਤ-ਏ-ਇਸਲਾਮ ਦੇ ਸੱਤਾ 'ਚ ਆਉਣ ਦੇ ਹੱਕ 'ਚ ਨਹੀਂ ਹੈ।
ਪੁਤਿਨ ਨੇ ਅਮਰੀਕਾ ਖਿਲਾਫ ਖੇਡਿਆ ਇਕ ਹੋਰ ਦਾਅ, ਸੋਚੀ ਪਾ 'ਤਾ ਟਰੰਪ
NEXT STORY