ਜਲੰਧਰ (ਇੰਟ.)- ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਅਤੇ ਪਾਕਿਸਤਾਨੀ ਫੌਜ ਵਿਚਾਲੇ ਜੰਗ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਖੈਬਰ ਪਖਤੂਨਖਵਾ ਅਤੇ ਵਜ਼ੀਰਿਸਤਾਨ ਸਮੇਤ ਕਈ ਇਲਾਕਿਆਂ ’ਚ ਟੀ. ਟੀ. ਪੀ. ਲੜਾਕੇ ਫੌਜ ਅਤੇ ਪੁਲਸ ’ਤੇ ਹਮਲੇ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਥਾਵਾਂ ਤੋਂ ਪਾਕਿਸਤਾਨੀ ਫੌਜ ਵੱਲੋਂ ਟੀ. ਟੀ. ਪੀ. ਸਾਹਮਣੇ ਸਰੰਡਰ ਕਰਨ ਦੀਆਂ ਖਬਰਾਂ ਵੀ ਆਈਆਂ ਹਨ। ਅਜਿਹੇ ਸਮੇਂ ਟੀ.ਟੀ.ਪੀ. ਨੇ ਪਾਕਿਸਤਾਨੀ ਸਰਕਾਰ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਇਹ ਲੜਾਈ ਸਾਡੇ ਅਤੇ ਪਾਕਿਸਤਾਨੀ ਫ਼ੌਜ ਵਿਚਕਾਰ ਹੈ। ਪਾਕਿਸਤਾਨੀ ਸਰਕਾਰ ਵਿਚਕਾਰ ਨਾ ਆਵੇ, ਨਹੀਂ ਤਾਂ ਨਤੀਜੇ ਬਹੁਤ ਮਾੜੇ ਹੋਣਗੇ।
ਇਹ ਵੀ ਪੜ੍ਹੋ: ਕੌਣ ਹੈ ਅਨੀਤਾ ਆਨੰਦ ਜੋ ਬਣ ਸਕਦੀ ਹੈ ਕੈਨੇਡਾ ਦੀ ਪ੍ਰਧਾਨ ਮੰਤਰੀ
ਸੁਰੱਖਿਆ ਏਜੰਸੀਆਂ ਤੇ ਏਜੰਟ ਨਿਸ਼ਾਨੇ ’ਤੇ
ਟੀ. ਟੀ. ਪੀ. ਨੇ ਸ਼ਾਹਬਾਜ਼ ਸ਼ਰੀਫ ਦੀ ਪਾਰਟੀ ਨੂੰ ਪਾਕਿਸਤਾਨੀ ਫੌਜ ਦੀ ਭਾਸ਼ਾ ਬੋਲਣ ’ਤੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਉਸ ਦੇ ਟੀਚੇ ਬਹੁਤ ਸਪੱਸ਼ਟ ਹਨ। ਉਸ ਦੇ ਨਿਸ਼ਾਨੇ ’ਤੇ ਸਿਰਫ਼ ਸੁਰੱਖਿਆ ਏਜੰਸੀਆਂ ਅਤੇ ਉਨ੍ਹਾਂ ਦੇ ਏਜੰਟ ਹਨ। ਟੀ. ਟੀ. ਪੀ. ਨੇ ਕਿਹਾ ਕਿ ਅਸੀਂ ਆਪਣੇ ਟੀਚਿਆਂ ’ਚ ਕਿਸੇ ਵੀ ਸਿਆਸੀ ਪਾਰਟੀ ਨੂੰ ਸ਼ਾਮਲ ਨਹੀਂ ਕਰਦੇ। ਬਿਆਨ ’ਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਸਿੱਧੇ ਤੌਰ ’ਤੇ ਧਮਕੀ ਦਿੱਤੀ ਗਈ ਹੈ ਕਿ ਅਸੀਂ ਸਿਆਸੀ ਪਾਰਟੀਆਂ ਖਾਸ ਕਰ ਕੇ ਮੁਸਲਿਮ ਲੀਗ ਨੂੰ ਆਖਰੀ ਵਾਰ ਚਿਤਾਵਨੀ ਦਿੰਦੇ ਹਾਂ ਕਿ ਉਹ ਸਾਡੇ ਅਤੇ ਦੇਸ਼ ’ਤੇ ਥੋਪੀ ਗਈ ਸੁਰੱਖਿਆ ਏਜੰਸੀਆਂ ਵਿਚਕਾਰ ਚੱਲ ਰਹੀ ਜੰਗ ’ਚ ਪੱਖ ਨਾ ਲੈਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਮੁਸਲਿਮ ਲੀਗ ਦੀ ਲੀਡਰਸ਼ਿਪ ਅਤੇ ਦੰਗੇ ਭੜਕਾਉਣ ਵਾਲੇ ਅਨਸਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਝਿਜਕਾਂਗੇ।
ਇਹ ਵੀ ਪੜ੍ਹੋ: 2025 ਬਾਰੇ ਨੋਸਟ੍ਰਾਡੇਮਸ ਦੀ ਭਵਿੱਖਬਾਣੀ ਨਿਕਲੀ ਸੱਚ, ਭਿਆਨਕ ਭੂਚਾਲ ਮਗਰੋਂ ਹੁਣ ਇਨ੍ਹਾਂ ਘਟਨਾਵਾਂ ਦੀ ਵਾਰੀ!
ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾ ਚੁੱਕੇ ਲੜਾਕੇ
ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਗਠਨ ਪਾਕਿਸਤਾਨ ਦੇ ਕਬਾਇਲੀ ਖੇਤਰਾਂ ’ਚ 2007 ’ਚ ਹੋਇਆ ਸੀ। ਇਸ ਨੇ ਪਾਕਿਸਤਾਨ ਨੂੰ ਕਿੰਨਾ ਪ੍ਰੇਸ਼ਾਨ ਕੀਤਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਦੇ ਉਹ ਪੁਲਸ ਚੌਕੀਆਂ ’ਤੇ ਹਮਲਾ ਕਰਦੇ ਹਨ ਅਤੇ ਕਦੇ ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾ ਲੈਂਦੇ ਹਨ। 2024 ’ਚ ਟੀ.ਟੀ.ਪੀ. ਨੇ 1700 ਤੋਂ ਵੱਧ ਹਮਲੇ ਕੀਤੇ ਅਤੇ 1200 ਤੋਂ ਵੱਧ ਪਾਕਿਸਤਾਨੀ ਫੌਜੀਆਂ ਨੂੰ ਮਾਰ ਦਿੱਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਵੀ ਇਹ ਮੰਨਣਾ ਪਿਆ ਹੈ ਕਿ ਤਾਲਿਬਾਨ ਨੂੰ ਕੁਚਲਣ ਤੋਂ ਬਿਨਾਂ ਪਾਕਿਸਤਾਨ ਅੱਗੇ ਨਹੀਂ ਵਧ ਸਕਦਾ।
ਇਹ ਵੀ ਪੜ੍ਹੋ: ਬਰਫ ਨਾਲ ਜੰਮੇ ਹੋਏ ਝਰਨੇ ਹੇਠਾਂ ਸੈਲਾਨੀ ਕਰ ਰਹੇ ਸਨ ਮਸਤੀ, ਅਗਲੇ ਹੀ ਪਲ ਵਾਪਰ ਗਿਆ ਹਾਦਸਾ (ਵੇਖੋ ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਨੇ ਸਾਂਝਾ ਕੀਤਾ ਨਕਸ਼ਾ, ਕੈਨੇਡਾ ਨੂੰ ਦੱਸਿਆ ਅਮਰੀਕਾ ਦਾ ਹਿੱਸਾ; ਭੜਕੇ ਕੈਨੇਡੀਅਨ ਨੇਤਾ
NEXT STORY