ਕਾਠਮੰਡੂ (ਭਾਸ਼ਾ): ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਐਤਵਾਰ ਨੂੰ 'ਕੋਵਿਸ਼ੀਲਡ' ਟੀਕੇ ਦੀ ਖੁਰਾਕ ਲਈ। ਨੇਪਾਲ ਵਿਚ ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ 65 ਸਾਲ ਦੀ ਉਮਰ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਟੀਕਾ ਦਿੱਤਾ ਜਾਵੇਗਾ। ਓਲੀ ਅਤੇ ਉਹਨਾਂ ਦੀ ਪਤਨੀ ਰਾਧਿਕਾ ਸ਼ਾਕਯ ਨੇ ਐਤਵਾਰ ਸਵੇਰੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਕੋਵਿਸ਼ੀਲਡ ਟੀਕਾ ਲਗਵਾਇਆ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟਿਆਂ 'ਚ 1,555 ਮੌਤਾਂ, ਲੱਗੀ ਅੰਸ਼ਕ ਤਾਲਾਬੰਦੀ
ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਕੰਪਨੀ ਐਸਟ੍ਰਾਜ਼ੇਨੇਕਾ ਨੇ ਮਿਲ ਕੇ ਵਿਕਸਿਤ ਕੀਤਾ ਹੈ ਅਤੇ ਭਾਰਤ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਇਸ ਦਾ ਉਤਪਾਦਨ ਕਰ ਰਹੀ ਹੈ। ਟੀਕਾ ਲੈਣ ਮਗਰੋਂ ਓਲੀ ਨੇ ਦੇਸ਼ ਦੇ ਸੀਨੀਅਰ ਨਾਗਰਿਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੈ। ਵਿਤ ਮੰਤਰੀ ਵਿਸ਼ਨੂੰ ਪੌਡੇਲ, ਸਿਹਤ ਮੰਤਰੀ ਹਿਰਦੇਸ਼ ਤ੍ਰਿਪਾਠੀ ਅਤੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਯਾਵਲੀ ਨੇ ਵੀ ਐਤਵਾਰ ਨੂੰ ਟੀਕਾ ਲਗਵਾਇਆ।
ਬੰਗਲਾਦੇਸ਼ ਨੂੰ ਮਿਲੀ ਪਹਿਲੀ ਟ੍ਰਾਂਸਜੈਂਡਰ ਨਿਊਜ਼ ਐਂਕਰ, 8 ਮਾਰਚ ਤੋਂ ਪੜ੍ਹੇਗੀ ਖ਼ਬਰਾਂ
NEXT STORY