ਲੰਡਨ (ਏਜੰਸੀ)- ਸਸੇਕਸ ਯੂਨੀਵਰਸਿਟੀ ਦੇ ਗਰਮੀਆਂ ਦੇ ਗ੍ਰੈਜੂਏਸ਼ਨ ਸਮਾਰੋਹ ਬ੍ਰਾਈਟਨ ਸੇਟਰ ਵਿੱਚ ਹੋਏ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਸਪੈਸਲ ਐਵਾਰਡ ਪ੍ਰਦਾਨ ਕੀਤੇ ਗਏ। ਇਸ ਮੌਕੇ ਭਾਰਤੀ ਮੂਲ ਦੇ ਚਾਂਸਲਰ ਸੰਜੀਵ ਭਾਸਕਰ ਨੇ ਸਮੂਹ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਚੰਗੇ ਸਮਾਜ ਸਿਰਜਨ ਦੀ ਪ੍ਰੇਰਣਾ ਕੀਤੀ। ਇਸ ਮੌਕੇ ਬਹੁਤ ਸਾਰੇ ਅੰਡਰਗਰੈਜੂਏਟ, ਮਾਸਟਰਜ਼ ਅਤੇ ਪੀ.ਐਚ.ਡੀ ਵਿਦਿਆਰਥੀਆਂ ਨੂੰ ਆਨਰੇਰੀ ਡਿਗਰੀ ਪ੍ਰਦਾਨ ਕੀਤੀਆਂ ਗਈਆਂ। ਸਲੋਹ ਬਾਰੋ ਦੀ ਸਾਬਕਾ ਕੌਂਸਲਰ ਕਮਲਜੀਤ ਕੌਰ ਤੇ ਸਰਬਜੀਤ ਸਿੰਘ ਬਨੂੜ ਦੀ ਧੀ ਕੁਲਜੀਤ ਕੌਰ ਨੇ ਯੂਨੀਵਰਸਿਟੀ ਦੇ Law with International Relations ਵਿੱਚ ਪਹਿਲੇ ਦਰਜੇ ਦੀ ਡਿਗਰੀ ਲੈ ਕੇ ਬਨੂੜ ਸ਼ਹਿਰ ਦਾ ਨਾਮ ਵਿਦੇਸ਼ਾਂ ਵਿੱਚ ਚਮਕਾਇਆ ਹੈ।



ਪੜ੍ਹੋ ਇਹ ਅਹਿਮ ਖ਼ਬਰ-ਹੌਂਸਲੇ ਨੂੰ ਸਲਾਮ; ਬਿਨਾਂ ਲੱਤਾਂ ਤੋਂ ਪੈਦਾ ਹੋਈ ਐਥਲੀਟ ਨੇ ਸਕੇਟਬੋਰਡਿੰਗ 'ਚ ਬਣਾਇਆ ਗਿਨੀਜ਼ ਰਿਕਾਰਡ


ਇਸ ਮੌਕੇ ਕੁਲਜੀਤ ਕੌਰ ਨੂੰ ਪਹਿਲੇ ਦਰਜੇ ਦੀ ਲਾਅ ਡਿਗਰੀ ਸਮੇਤ ਯੂਨੀਵਰਸਿਟੀ ਦੇ ਗੋਲਡ ਐਵਾਰਡ ਨਾਲ ਵੀ ਨਿਵਾਜਿਆ ਗਿਆ ਅਤੇ ਵੱਖਰੇ ਤੌਰ 'ਤੇ ਯੂਨੀਵਰਸਿਟੀ ਦੇ ਤਿੰਨ ਸਾਲਾਂ ਵਿੱਚ ਲਾਅ ਵਿਭਾਗ ਵਿੱਚ ਚੰਗੀਆਂ ਸੇਵਾਵਾਂ ਦੇਣ ‘ਤੇ ਮਿਹਨਤ ਨਾਲ ਕੰਮ ਕਰਨ ਲਈ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਪ੍ਰਧਾਨ ਪ੍ਰੋ: ਸਾਸ਼ਾ ਰੋਜ਼ਨੇਲ ਨੇ ਮਾਪਿਆਂ ਨੂੰ ਵਧਾਈ ਦਿੰਦਿਆਂ ਕੁਲਜੀਤ ਕੌਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਕੁਲਜੀਤ ਕੌਰ ਦੇ ਮਾਪਿਆਂ ਨੇ ਕਿਹਾ ਕਿ ਅੱਜ ਕੁਲਜੀਤ ਕੌਰ ਨੇ ਮਾਪਿਆਂ ਦੇ ਨਾਮ ਨਾਲ ਬਨੂੜ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਹ ਮੁਕਾਮ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਪ੍ਰੌ ਦੇ ਭਾਰੀ ਸਹਿਯੋਗ ਨਾਲ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁਲਜੀਤ ਕੌਰ ਨੇ ਲਾਅ ਵਿਭਾਗ ਵਿੱਚ ਲਗਾਤਾਰ ਤਿੰਨ ਸਾਲ ਯੂਨੀਅਨ ਦੀ ਰੈਪ, ਅੰਬੈਸਡਰ ਵਜੋਂ ਕੰਮ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡੀਅਨ ਸੂਬੇ 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ 1158 ਮੌਤਾਂ
NEXT STORY