ਤਹਿਰਾਨ— ਹਥਿਆਰਬੰਦ ਕੁਰਦਿਸ਼ ਵਿਧਰੋਹੀਆਂ ਨੇ ਇਰਾਕ ਦੀ ਸਰਹੱਦ 'ਤੇ ਸਥਿਤ ਇਕ ਚੌਕੀ 'ਤੇ ਸ਼ਨੀਵਾਰ ਨੂੰ ਹਮਲਾ ਕਰਦੇ ਹੋਏ ਈਰਾਨ ਦੇ 11 ਗਾਰਡਾਂ ਦੀ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਈਰਾਨ ਦੀ ਅਰਧ-ਸਰਕਾਰੀ ਸੰਵਾਦ ਕਮੇਟੀ ਤਨਸੀਮ ਨੇ ਦਿੱਤੀ ਹੈ। ਕਮੇਟੀ ਨੇ ਰੈਵੋਲਿਊਸ਼ਨਰੀ ਗਾਰਡ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰਾਂ ਨੇ ਗੋਲਾ-ਬਾਰੂਦ ਦੇ ਇਕ ਡਿਪੋ ਨੂੰ ਉਡਾ ਦਿੱਤਾ। ਇਸ ਦੌਰਾਨ ਕਈ ਵਿਧਰੋਹੀ ਵੀ ਮਾਰੇ ਗਏ।
ਸੂਬਾਈ ਸੁਰੱਖਿਆ ਅਧਿਕਾਰੀ ਹੁਸੈਨ ਖੋਸ਼ੋਕਬਾਲ ਨੇ ਸਰਕਾਰੀ ਟੈਲੀਵੀਜ਼ਨ ਨੂੰ ਦੱਸਿਆ ਕਿ ਮਾਰਿਆ ਖੇਤਰ 'ਚ ਰਾਤਭਰ ਹੋਈ ਹਿੰਸਾ 'ਚ ਰੈਵੋਲਿਊਸ਼ਨਰੀ ਗਾਰਡ ਦੇ ਬਾਜਿਸ ਫੋਰਸ ਦੇ 11 ਮੈਂਬਰ ਮਾਰੇ ਗਏ।
ਸਿੰਗਾਪੁਰ 'ਚ ਸਾਈਬਰ ਹਮਲੇ ਦੇ ਪਿੱਛੇ ਸਰਕਾਰ ਨਾਲ ਜੁੜੇ ਤੱਤਾਂ ਦਾ ਹੱਥ : ਮਾਹਰ
NEXT STORY