ਕੁਵੈਤ ਸਿਟੀ: ਕੁਵੈਤ ਸਰਕਾਰ ਨੇ ਪ੍ਰਵਾਸੀਆਂ ਪ੍ਰਤੀ ਸਖ਼ਤ ਕਦਮ ਚੁੱਕਿਆ ਹੈ। ਇਸ ਕਦਮ ਤਹਿਤ ਖਾੜੀ ਦੇਸ਼ ਕੁਵੈਤ ਨੇ 37,000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਖੋਹ ਲਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ, ਜਿਨ੍ਹਾਂ ਨੇ ਵਿਆਹ ਰਾਹੀਂ ਨਾਗਰਿਕਤਾ ਪ੍ਰਾਪਤ ਕੀਤੀ ਹੈ। ਕੁਝ ਔਰਤਾਂ 20 ਸਾਲਾਂ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਰਹਿ ਰਹੀਆਂ ਸਨ। ਕਈਆਂ ਨੂੰ ਇਸ ਕਾਰਵਾਈ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਰੁਟੀਨ ਕੰਮ ਲਈ ਪਹੁੰਚੇ। 50 ਸਾਲਾ ਔਰਤ ਨੂੰ ਇਸ ਬਾਰੇ ਆਪਣੀ ਹਫ਼ਤਾਵਾਰੀ ਵਰਕਆਊਟ ਕਲਾਸ ਦੌਰਾਨ ਪਤਾ ਲੱਗਾ, ਜਦੋਂ ਉਸਦਾ ਕ੍ਰੈਡਿਟ ਕਾਰਡ ਭੁਗਤਾਨ ਰੱਦ ਕਰ ਦਿੱਤਾ ਗਿਆ। ਜਦੋਂ ਉਸ ਨੇ ਜਾਂਚ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸਦਾ ਬੈਂਕ ਖਾਤਾ ਅਸਥਾਈ ਤੌਰ 'ਤੇ ਫ੍ਰੀਜ਼ ਕਰ ਦਿੱਤਾ ਗਿਆ ਸੀ ਕਿਉਂਕਿ ਉਸਦੀ ਕੌਮੀਅਤ ਰੱਦ ਕਰ ਦਿੱਤੀ ਗਈ ਸੀ।
ਜੌਰਡਨ ਦੀ ਰਹਿਣ ਵਾਲੀ ਔਰਤ ਨੇ ਏ.ਐਫ.ਪੀ ਨੂੰ ਦੱਸਿਆ ਕਿ ਇਹ ਉਸ ਲਈ ਇੱਕ ਝਟਕਾ ਸੀ। ਉਸਨੇ ਅਧਿਕਾਰੀਆਂ ਦੇ ਡਰੋਂ ਆਪਣਾ ਅਸਲੀ ਨਾਮ ਨਾ ਵਰਤਣ ਦੀ ਬੇਨਤੀ ਕੀਤੀ। ਉਸਨੇ ਕਿਹਾ, '20 ਸਾਲਾਂ ਤੋਂ ਵੱਧ ਸਮੇਂ ਤੱਕ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਰਹਿਣ ਤੋਂ ਬਾਅਦ ਜਦੋਂ ਤੁਹਾਨੂੰ ਅਚਾਨਕ ਪਤਾ ਲੱਗਦਾ ਹੈ ਕਿ ਤੁਸੀਂ ਹੁਣ ਨਾਗਰਿਕ ਨਹੀਂ ਰਹੇ ਤਾਂ ਝਟਕਾ ਜਿਹਾ ਲੱਗਦਾ ਹੈ।'
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, Trump ਨੇ ਕਰ 'ਤਾ ਵੱਡਾ ਐਲਾਨ
ਸ਼ੇਖ ਮਿਸਾਲ ਦੀ ਪਹਿਲਕਦਮੀ ਹੇਠ ਚੁੱਕਿਆ ਗਿਆ ਇਹ ਕਦਮ
ਕੁਵੈਤ ਦਾ ਇਹ ਕਦਮ ਅਮੀਰ ਸ਼ੇਖ ਮਿਸ਼ਾਲ ਅਲ-ਅਹਿਮਦ ਅਲ-ਸਬਾਹ ਦੀ ਅਗਵਾਈ ਵਾਲੇ ਸ਼ਾਸਨ ਦੇ ਸੁਧਾਰ ਪਹਿਲਕਦਮੀਆਂ ਦਾ ਹਿੱਸਾ ਹੈ। ਇਸਦਾ ਉਦੇਸ਼ ਕੌਮੀਅਤ ਨੂੰ ਕੁਵੈਤੀ ਖੂਨ ਦੇ ਰਿਸ਼ਤਿਆਂ ਤੱਕ ਸੀਮਤ ਕਰਨਾ ਅਤੇ ਕੁਵੈਤੀ ਪਛਾਣ ਨੂੰ ਮੁੜ ਆਕਾਰ ਦੇਣਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਾਗਰਿਕਤਾ ਨੀਤੀ ਦਾ ਉਦੇਸ਼ ਤੇਲ-ਅਮੀਰ ਦੇਸ਼ ਦੀ ਨਾਗਰਿਕਤਾ ਨੂੰ ਖੂਨ ਦੇ ਰਿਸ਼ਤਿਆਂ ਤੱਕ ਸੀਮਤ ਕਰਕੇ ਇਸਦੇ ਵੋਟਰਾਂ ਨੂੰ ਸੰਭਾਵੀ ਤੌਰ 'ਤੇ ਘਟਾਉਣਾ ਹੈ। ਦਸੰਬਰ 2023 ਵਿੱਚ ਸੱਤਾ ਸੰਭਾਲਣ ਤੋਂ ਪੰਜ ਮਹੀਨੇ ਬਾਅਦ ਅਮੀਰ ਸ਼ੇਖ ਮਸ਼ਾਲ ਨੇ ਸੰਸਦ ਨੂੰ ਭੰਗ ਕਰ ਦਿੱਤਾ ਅਤੇ ਸੰਵਿਧਾਨ ਦੇ ਕੁਝ ਹਿੱਸਿਆਂ ਨੂੰ ਮੁਅੱਤਲ ਕਰ ਦਿੱਤਾ ਸੀ।
26000 ਔਰਤਾਂ ਨੇ ਗੁਆਈ ਆਪਣੀ ਨਾਗਰਿਕਤਾ
ਕੁਵੈਤ ਵਿੱਚ ਜਿਨ੍ਹਾਂ 37,000 ਲੋਕਾਂ ਦੀ ਨਾਗਰਿਕਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਘੱਟੋ-ਘੱਟ 26,000 ਔਰਤਾਂ ਹਨ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਕੁਵੈਤ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਨੇ ਕਿਹਾ ਕਿ ਭਾਵੇਂ ਕੁਵੈਤ ਵਿੱਚ ਨਾਗਰਿਕਤਾ ਦੀ ਵੱਡੇ ਪੱਧਰ 'ਤੇ ਰੱਦੀ ਕੋਈ ਨਵੀਂ ਗੱਲ ਨਹੀਂ ਹੈ, ਪਰ ਇਹ ਗਿਣਤੀ ਬੇਮਿਸਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਤਰਨਜੀਤ ਸਿੰਘ ਸੰਧੂ ਨੇ ਗੁਆਨਾ ਦੇ PM ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ
NEXT STORY