ਇੰਟਰਨੈਸ਼ਨਲ ਡੈਸਕ (ਬਿਊਰੋ): ਪੋਲੈਂਡ ਦੇ ਪਾਇਲਟ ਅਤੇ ਏਰੀਅਲ ਐਕਰੋਬੈਟਿਕਸ ਲਈ ਮਸ਼ਹੂਰ ਲੂਕਾਜ਼ ਜ਼ੇਪੀਏਲਾ ਨੇ 212 ਮੀਟਰ ਦੀ ਉਚਾਈ 'ਤੇ ਅਜਿਹਾ ਕਾਰਨਾਮਾ ਦਿਖਾਇਆ ਕਿ ਲੋਕ ਹੈਰਾਨ ਰਹਿ ਗਏ। ਲੂਕਾਜ਼ ਅਜਿਹੇ ਪਹਿਲੇ ਵਿਅਕਤੀ ਬਣ ਗਏ ਹਨ, ਜਿਹਨਾਂ ਨੇ ਦੁਬਈ ਦੇ ਮਸ਼ਹੂਰ 56 ਮੰਜ਼ਿਲਾ ਬੁਰਜ ਅਲ ਅਰਬ ਹੋਟਲ ਦੇ 27 ਮੀਟਰ ਚੌੜੇ ਹੈਲੀਪੈਡ 'ਤੇ ਆਪਣਾ ਜਹਾਜ਼ ਉਤਾਰਿਆ। ਇਹ ਹੈਲੀਪੈਡ ਦੁਨੀਆ ਦਾ ਸਭ ਤੋਂ ਛੋਟਾ ਵਪਾਰਕ ਹੈਲੀਪੈਡ ਹੈ। ਘੱਟ ਚੌੜਾਈ ਦੇ ਇੰਨੀ ਉਚਾਈ 'ਤੇ ਬਣੇ ਇਸ ਹੈਲੀਪੈਡ ਨੂੰ ਜਹਾਜ਼ਾਂ ਦੀ ਲੈਂਡਿੰਗ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਅਤੇ ਥੋੜ੍ਹੀ ਜਿਹੀ ਗ਼ਲਤੀ ਪਾਇਲਟ ਦੀ ਜਾਨ ਲੈ ਸਕਦੀ ਹੈ।
ਲੂਕਾਜ਼ ਪਿਛਲੇ ਦੋ ਸਾਲਾਂ ਤੋਂ ਇਸ ਖਤਰਨਾਕ ਸਟੰਟ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਇਸ ਸਟੰਟ ਨੂੰ ਖਾਸ ਤੌਰ 'ਤੇ ਤਿਆਰ ਕੀਤੇ ਜਹਾਜ਼ ਨਾਲ ਅੰਜਾਮ ਦਿੱਤਾ। ਰੈੱਡ ਬੁੱਲ ਮੋਟਰਸਪੋਰਟਸ ਨੇ ਲੂਕ ਦੇ ਖਤਰਨਾਕ ਸਟੰਟ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਲੂਕਾਜ਼ ਨੂੰ ਬੁਰਜ ਅਲ ਅਰਬ ਦੀ 56ਵੀਂ ਮੰਜ਼ਿਲ 'ਤੇ ਬਣੇ ਹੈਲੀਪੈਡ ਵੱਲ ਜਹਾਜ਼ ਨਾਲ ਉੱਡਦੇ ਦੇਖਿਆ ਜਾ ਸਕਦਾ ਹੈ। ਇੰਨੇ ਛੋਟੇ ਹੈਲੀਪੈਡ 'ਤੇ ਤੇਜ਼ ਰਫਤਾਰ ਨਾਲ ਚੱਲਣ ਵਾਲੇ ਜਹਾਜ਼ ਨੂੰ ਲੈਂਡ ਕਰਨਾ ਬਹੁਤ ਰੋਮਾਂਚਕ ਹੈ। ਹਾਲਾਂਕਿ ਲੂਕਾਜ਼ ਪਹਿਲੀ ਕੋਸ਼ਿਸ਼ ਵਿੱਚ ਅਸਫਲ ਹੋ ਜਾਂਦਾ ਹੈ ਕਿਉਂਕਿ ਉਸਦਾ ਜਹਾਜ਼ ਹੈਲੀਪੈਡ ਲਈ ਬਹੁਤ ਉੱਚਾ ਉੱਡ ਰਿਹਾ ਹੁੰਦਾ ਹੈ। ਦੂਜੀ ਕੋਸ਼ਿਸ਼ ਵਿੱਚ ਵੀ ਉਹ ਸਫਲ ਲੈਂਡਿੰਗ ਤੋਂ ਖੁੰਝ ਜਾਂਦੇ ਹਨ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤੀਸਰੀ ਕੋਸ਼ਿਸ਼ 'ਚ ਲੂਕਾਜ਼ ਨੇ ਹੈਲੀਪੈਡ 'ਤੇ ਪਹੁੰਚਦੇ ਹੀ ਬਹੁਤ ਹੀ ਸਾਵਧਾਨੀ ਨਾਲ ਜਹਾਜ਼ ਦੀ ਸਪੀਡ ਘੱਟ ਕੀਤੀ ਅਤੇ ਸਫਲਤਾਪੂਰਵਕ ਇਸ ਨੂੰ ਲੈਂਡ ਕੀਤਾ। ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਉਹ ਜਹਾਜ਼ ਨੂੰ ਲੈਂਡ ਕਰਨ 'ਚ ਕਾਮਯਾਬ ਹੁੰਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਯੋਗ ਹੁੰਦੀ ਹੈ। ਉਹ ਛਾਲ ਮਾਰ ਕੇ ਕਹਿੰਦਾ, 'ਅਸੀਂ ਇਤਿਹਾਸ ਰਚਿਆ।' ਲਿਊਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਰੋਮਾਂਚਕ ਲੈਂਡਿੰਗ ਦੀਆਂ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਆਪਣੀ ਇੱਕ ਪੋਸਟ ਵਿੱਚ ਉਸਨੇ ਲਿਖਿਆ ਹੈ, 'ਅਸੀਂ ਇਹ ਕਰ ਦਿਖਾਇਆ! ਮਸ਼ਹੂਰ ਬੁਰਜ ਅਲ ਅਰਬ ਦੇ ਹੈਲੀਪੈਡ 'ਤੇ ਜਹਾਜ਼ ਦੀ ਪਹਿਲੀ ਲੈਂਡਿੰਗ ਦੇਖੋ..'
ਦੁਬਈ ਮੀਡੀਆ ਦਫਤਰ ਨੇ ਫਲਾਈਟ ਅਤੇ ਲੈਂਡਿੰਗ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ। ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਕਿ ਇਸ ਸਫਲ ਲੈਂਡਿੰਗ ਤੋਂ ਪਹਿਲਾਂ ਲੂਕ ਨੇ 650 ਵਾਰ ਲੈਂਡਿੰਗ ਦਾ ਅਭਿਆਸ ਕੀਤਾ ਸੀ। ਲੂਕਾਜ਼ (39) ਇੱਕ ਸਾਬਕਾ ਰੈੱਡ ਬੁੱਲ ਏਅਰ ਰੇਸ ਚੈਲੇਂਜਰ ਕਲਾਸ ਵਰਲਡ ਚੈਂਪੀਅਨ ਅਤੇ ਏਅਰਬੱਸ ਏ320 ਦਾ ਕਪਤਾਨ ਹੈ। ਉਨ੍ਹਾਂ ਨੇ ਬੁਰਜ ਅਲ ਅਰਬ 'ਤੇ ਉਤਰਨ ਨੂੰ ਹੁਣ ਤੱਕ ਦੀ ਸਭ ਤੋਂ ਚੁਣੌਤੀਪੂਰਨ ਪ੍ਰਾਪਤੀ ਦੱਸਿਆ। ਉਸ ਨੇ ਕਿਹਾ ਕਿ ਉਸ ਨੇ ਕਈ ਸਾਲਾਂ ਤੱਕ ਲੈਂਡਿੰਗ ਲਈ ਤਿਆਰੀ ਕੀਤੀ, ਇਸ ਦੇ ਬਾਵਜੂਦ ਜਦੋਂ ਉਹ ਉੱਚਾਈ 'ਤੇ ਉਤਰ ਰਿਹਾ ਸੀ ਤਾਂ ਉਸ ਨੂੰ ਬਹੁਤ ਹਿੰਮਤ ਦੀ ਲੋੜ ਸੀ।
ਪੜ੍ਹੋ ਇਹ ਅਹਿਮ ਖ਼ਬਰ-ਬੈਂਗਲੁਰੂ ਨੂੰ ਤੰਬਾਕੂ ਕੰਟਰੋਲ ਯਤਨਾਂ ਲਈ ਮਿਲਿਆ ਡੇਢ ਲੱਖ ਡਾਲਰ ਦਾ ਗਲੋਬਲ ਐਵਾਰਡ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੁਰਜ ਅਲ ਅਰਬ ਦੇ ਹੈਲੀਪੈਡ 'ਤੇ ਕਈ ਹੈਰਾਨੀਜਨਕ ਕਾਰਨਾਮੇ ਦੇਖਣ ਨੂੰ ਮਿਲ ਚੁੱਕੇ ਹਨ। ਸਾਲ 2005 'ਚ ਹੈਲੀਪੈਡ 'ਤੇ ਰੋਜਰ ਫੈਡਰਰ ਅਤੇ ਆਂਦਰੇ ਅਗਾਸੀ ਵਿਚਾਲੇ ਹੋਏ ਟੈਨਿਸ ਮੈਚ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। 2013 ਵਿੱਚ, ਫਾਰਮੂਲਾ ਵਨ ਡਰਾਈਵਰ ਡੇਵਿਡ ਕੌਲਥਾਰਡ ਨੇ ਆਪਣੀ ਸਪੋਰਟਸ ਕਾਰ ਨਾਲ ਸਟੰਟ ਕੀਤੇ। ਸਾਲ 2019 'ਚ BMX ਰਾਈਡਰ ਕ੍ਰਿਸ ਕਾਇਲ ਦੀ ਬਾਈਕ ਜੰਪ ਵੀ ਚਰਚਾ 'ਚ ਆਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦਾ ਟਵਿੱਟਰ ਹੈਂਡਲ ਹੈਕ
NEXT STORY