ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਬਰਖ਼ਾਸਤ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਕਿਸੇ ਦੇਸ਼ ਵਿਚ ਸ਼ਰਣ ਲੈਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਆਪਣੀ ਅਮਰੀਕੀ ਨਾਗਰਿਕਤਾ ਬਹਾਲ ਕਰਨ ਲਈ ਅਰਜ਼ੀ ਦਿੱਤੀ ਹੈ। ਮੀਡੀਆ 'ਚ ਆਈ ਇਕ ਖਬਰ 'ਚ ਇਹ ਗੱਲ ਕਹੀ ਗਈ ਹੈ। ਗੋਟਬਾਯਾ ਦੀ ਅਪੀਲ ’ਤੇ ਅਮਰੀਕੀ ਸਰਕਾਰ ਵਲੋਂ ਵਿਚਾਰ ਕੀਤਾ ਜਾਣਾ ਅਜੇ ਬਾਕੀ ਹੈ। 2019 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਲਈ ਰਾਜਪਕਸ਼ੇ ਨੇ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ।
ਸ਼੍ਰੀਲੰਕਾ ਦੇ ਸੰਵਿਧਾਨ ਮੁਤਾਬਕ ਦੋਹਰੀ ਨਾਗਰਿਕਤਾ ਰੱਖਣ ਵਾਲੇ ਲੋਕਾਂ ਦੀ ਚੋਣ ਲੜਨ ’ਤੇ ਰੋਕ ਹੈ। ਖ਼ਬਰ ਵਿੱਚ ਕਿਹਾ ਗਿਆ ਹੈ, "ਉਨ੍ਹਾਂ ਦੇ ਵਕੀਲਾਂ ਵੱਲੋਂ ਅਮਰੀਕੀ ਸਰਕਾਰ ਨੂੰ ਕੀਤੀ ਗਈ ਇੱਕ ਅਪੀਲ ਵਿੱਚ ਵਿਦੇਸ਼ ਵਿਭਾਗ ਨੂੰ ਉਨ੍ਹਾਂ ਦੀ ਨਾਗਰਿਕਤਾ ਬਹਾਲ ਕਰਨ ਦੀ ਬੇਨਤੀ ਕੀਤੀ ਗਈ ਹੈ, ਹਾਲਾਂਕਿ ਅਜੇ ਤੱਕ ਇਸ 'ਤੇ ਵਿਚਾਰ ਨਹੀਂ ਕੀਤਾ ਗਿਆ ਹੈ।" ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਛੁੱਟੀਆਂ ਬਿਤਾਉਣ ਲਈ ਅਜੇ ਦੁਬਈ ਵਿਚ ਹਨ। ਸਾਬਕਾ ਰਾਸ਼ਟਰਪਤੀ ਸਾਲ ਪਿਛਲੇ ਸਾਲ 13 ਜੁਲਾਈ ਨੂੰ ਸ਼੍ਰੀਲੰਕਾ ਤੋਂ ਮਾਲਦੀਵ ਭੱਜ ਗਏ ਸਨ। ਉਥੋਂ ਉਹ ਸਿੰਗਾਪੁਰ ਗਏ ਸਨ ਅਤੇ ਫਿਰ ਥਾਈਲੈਂਡ ਗਏ। ਉਹ 2 ਸਤੰਬਰ, 2022 ਨੂੰ ਦੇਸ਼ ਪਰਤ ਆਏ ਸਨ।
'ਬਰਡ ਫਲੂ' ਦਾ ਕਹਿਰ, ਡੈਨਮਾਰਕ 'ਚ ਮਾਰੀਆਂ ਜਾਣਗੀਆਂ 50,000 ਮੁਰਗੀਆਂ
NEXT STORY