ਇਸਲਾਮਾਬਾਦ - ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਡਿਪਟੀ ਚੀਫ਼ ਸੈਫ਼ੁੱਲਾ ਕਸੂਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਹੈ। ਇਹ ਧਮਕੀ ਇਜ਼ਰਾਈਲ ਨੂੰ ਮਾਨਤਾ ਦੇਣ ਜਾਂ ‘ਅਬਰਾਹਿਮ ਸਮਝੌਤੇ’ ’ਚ ਸ਼ਾਮਲ ਹੋਣ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ਼ ਨੂੰ ਲੈ ਕੇ ਦਿੱਤੀ ਗਈ ਹੈ।
ਇਹ ਵਿਵਾਦਿਤ ਬਿਆਨ ਪਾਕਿਸਤਾਨ ਵਿਚ ਚੱਲ ਰਹੀ ਉਸ ਚਰਚਾ ਦੌਰਾਨ ਆਇਆ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਥਿਤ ਤੌਰ ’ਤੇ ਕਈ ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਨੂੰ ਅਬਰਾਹਿਮ ਸਮਝੌਤੇ ਰਾਹੀਂ ਇਜ਼ਰਾਈਲ ਨਾਲ ਆਪਣੇ ਸਬੰਧ ਆਮ ਵਰਗੇ (ਬਹਾਲ) ਕਰਨ ਦੀ ਅਪੀਲ ਕੀਤੀ ਹੈ।
ਈਦ-ਉਲ-ਅਜ਼ਹਾ ਦੀ ਨਮਾਜ਼ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਸੂਰੀ ਨੇ ਚਿਤਾਵਨੀ ਦਿੱਤੀ ਕਿ ਜੋ ਕੋਈ ਵੀ ਪਾਕਿਸਤਾਨੀ ਆਗੂ ਜਾਂ ਮਿਲਟਰੀ ਅਧਿਕਾਰੀ ਇਜ਼ਰਾਈਲ ਨੂੰ ਮਾਨਤਾ ਦੇਣ ਦਾ ਸਮਰਥਨ ਕਰੇਗਾ, ‘ਉਸ ਦਾ ਕਤਲ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।’ ਉਸ ਨੇ ਜਨਤਕ ਮੰਚ ਤੋਂ ਇਹ ਵੀ ਐਲਾਨ ਕੀਤਾ ਕਿ ‘‘ਜੋ ਕੋਈ ਵੀ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਗੱਲ ਕਰੇਗਾ, ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ।’’
ਨਵਜੰਮੇ ਬੱਚੇ ਦੀ ਮੌਤ ਮਾਮਲੇ 'ਚ ਮਾਂ ਨੇ ਵੀ ਤੋੜਿਆ ਦਮ, ਹੈਲੀਫੈਕਸ ਪੁਲਸ ਨੇ ਕੀਤੀ ਪੁਸ਼ਟੀ
NEXT STORY