ਹੇਲਸਿੰਕੀ (ਏ. ਪੀ.)-ਲਾਤਵੀਆ ’ਚ ਕੋਰੋਨਾ ਵਾਇਰਸ ਦੀ ਵਿਗੜਦੀ ਸਥਿਤੀ ਕਾਰਨ ਵੀਰਵਾਰ ਨੂੰ ਕਰਫਿਊ ਸਮੇਤ ਲੱਗਭਗ ਇਕ ਮਹੀਨੇ ਦਾ ਲਾਕਡਾਊਨ ਲਾਗੂ ਕੀਤਾ ਜਾਵੇਗਾ। ਯੂਰਪੀਅਨ ਯੂਨੀਅਨ ਦੇ ਸਭ ਤੋਂ ਘੱਟ ਟੀਕਾਕਰਨ ਦਰ ਵਾਲੇ ਦੇਸ਼ਾਂ ’ਚ ਲਾਤਵੀਆ ਵੀ ਸ਼ਾਮਲ ਹੈ। ਸੋਮਵਾਰ ਦੇਰ ਰਾਤ ਨੂੰ ਸਰਕਾਰ ਦੀ ਐਮਰਜੈਂਸੀ ਬੈਠਕ ਤੋਂ ਬਾਅਦ ਲਾਤਵੀਆ ਦੇ ਪ੍ਰਧਾਨ ਮੰਤਰੀ ਕ੍ਰਿਸਜਾਨਿਸ ਕੈਰਿਨਜ਼ ਨੇ ਕਿਹਾ ਕਿ 21 ਅਕਤੂਬਰ ਤੋਂ 15 ਨਵੰਬਰ ਤਕ ਲਾਕਡਾਊਨ ਲਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਤੇਜ਼ੀ ਨਾਲ ਫੈਲ ਰਹੀ ਲਾਗ ਨਾਲ ਨਜਿੱਠਣ ਲਈ ਸਖਤ ਉਪਾਅ ਲਾਗੂ ਕਰਨ ਦੀ ਜ਼ਰੂਰਤ ਹੈ।
ਲਾਤਵੀਆ ਦੀ ਸਿਰਫ ਅੱਧੀ ਆਬਾਦੀ ਨੇ ਅਜੇ ਕੋਵਿਡ-19 ਰੋਕੂ ਟੀਕੇ ਦੀ ਪੂਰੀ ਖੁਰਾਕ ਲਈ ਹੈ ਅਤੇ ਕੈਰਿਨਜ਼ ਮੰਨਦੇ ਹਨ ਕਿ ਉਨ੍ਹਾਂ ਦੀ ਸਰਕਾਰ ਨਾਗਰਿਕਾਂ ਨੂੰ ਟੀਕਾਕਰਨ ਲਈ ਮਨਾਉਣ ’ਚ ਅਸਫਲ ਰਹੀ ਹੈ। ਲੱਗਭਗ 19 ਲੱਖ ਦੀ ਆਬਾਦੀ ਵਾਲੇ ਬਾਲਟਿਕ ਦੇਸ਼ ’ਚ ਕੋਰੋਨਾ ਵਾਇਰਸ ਦੇ 1,90,000 ਮਾਮਲੇ ਸਾਹਮਣੇ ਆਏ ਹਨ ਅਤੇ ਲੱਗਭਗ 2900 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਹਮਲਾ, ਹੁਣ ਤੱਕ 450 ਗ੍ਰਿਫ਼ਤਾਰ
NEXT STORY