ਢਾਕਾ— ਬੰਗਲਾਦੇਸ਼ ਦੇ ਮਧੁਪੁਰ 'ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨਾਲ ਇਕ ਬੱਸ 'ਚ ਗੈਂਗ ਰੇਪ ਕੀਤਾ ਗਿਆ। ਸ਼ੁੱਕਰਵਾਰ ਦੀ ਰਾਤ ਨੂੰ ਬੱਸ 'ਚ 5 ਦੋਸ਼ੀਆਂ ਨੇ ਕੁੜੀ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਕੁੜੀ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ ਤੇ ਪੇਪਰ ਦੇ ਕੇ ਘਰ ਵਾਪਸ ਆ ਰਹੀ ਸੀ, ਉਸੇ ਸਮੇਂ ਉਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ। ਪੁਲਸ ਨੇ ਕਤਲ ਅਤੇ ਗੈਂਗਰੇਪ ਦੇ ਦੋਸ਼ 'ਚ ਇਨ੍ਹਾਂ 5 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਮ੍ਰਿਤਕ ਕੁੜੀ ਦੇ ਭਰਾ ਨੇ ਉਸ ਦੇ ਘਰ ਵਾਪਸ ਨਾ ਆਉਣ 'ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਮਗਰੋਂ ਇਕ ਟੀਮ ਨੇ ਮਧੂਪੁਰ ਬੱਸ ਸਟੈਂਡ 'ਤੇ ਮੰਗਲਵਾਰ ਨੂੰ ਛਾਪਾ ਮਾਰਿਆ ਅਤੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਕਿਹਾ ਕਿ ਕੁੜੀ ਦੋਸ਼ੀਆਂ ਕੋਲੋਂ ਰਹਿਮ ਦੀ ਭੀਖ ਮੰਗਦੀ ਰਹੀ ਅਤੇ ਉਹ ਪਾਪੀ ਉਸ ਦਾ ਬਲਾਤਕਾਰ ਕਰਦੇ ਰਹੇ। ਕੁੜੀ ਨੇ ਦੋਸ਼ੀਆਂ ਨੂੰ 5000 ਬੰਗਲਾਦੇਸ਼ੀ ਟਕਾ ਅਤੇ ਆਪਣਾ ਮੋਬਾਈਲ ਦੇ ਕੇ ਉਨ੍ਹਾਂ ਤੋਂ ਰਹਿਮ ਦੀ ਭੀਖ ਮੰਗੀ ਪਰ ਦੋਸ਼ੀਆਂ ਨੇ ਕੋਈ ਗੱਲ ਨਾ ਸੁਣੀ ਅਤੇ ਬਲਾਤਕਾਰ ਕਰਕੇ ਉਸ ਨੂੰ ਜਾਨ ਤੋਂ ਮਾਰ ਦਿੱਤਾ। ਕੁੜੀ ਨੂੰ ਮਾਰ ਕੇ ਉਹ ਉਸ ਦੇ ਪੈਸੇ ਤੇ ਮੋਬਾਈਲ ਲੈ ਕੇ ਭੱਜ ਗਏ। ਮਾਮਲੇ ਦੀ ਜਾਂਚ ਦੌਰਾਨ ਪੁਲਸ ਇਨ੍ਹਾਂ ਦੋਸ਼ੀਆਂ ਤਕ ਪੁੱਜੀ ਅਤੇ ਇਨ੍ਹਾਂ 'ਤੇ ਕਾਰਵਾਈ ਹੋਈ। ਦੋਸ਼ੀਆਂ 'ਚੋਂ ਤਿੰਨਾਂ ਨੇ ਤਾਂ ਆਪਣਾ ਜ਼ੁਰਮ ਕਬੂਲ ਵੀ ਕਰ ਲਿਆ ਹੈ।
Viral : ਬੁਰਕੇ 'ਚ ਰਹਿਣ ਵਾਲੀ ਇਸ ਪਾਕਿਸਤਾਨੀ ਅਦਾਕਾਰਾ ਨੇ ਬਿਕਨੀ 'ਚ ਕਰਵਾਇਆ ਭੜਕਾਊ ਫੋਟੋਸ਼ੂਟ
NEXT STORY