ਦੁਬਈ (ਭਾਸ਼ਾ): ਸਊਦੀ ਅਰਬ ਨੂੰ ਬਹਿਰੀਨ ਟਾਪੂ ਨਾਲ ਜੋੜਨ ਵਾਲਾ ਮੁੱਖ ਪੁਲ 'ਕਿੰਗ ਫਾਹਦ ਕਾਜ਼ਵੇਅ' (King Fahd Causeway) ਮੰਗਲਵਾਰ ਸਵੇਰੇ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ । ਈਰਾਨ ਵੱਲੋਂ ਸੰਭਾਵਿਤ ਹਮਲਿਆਂ ਦੇ ਡਰ ਕਾਰਨ ਇਸ ਮਹੱਤਵਪੂਰਨ ਮਾਰਗ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਵਿਸਾਖੀ ਮੌਕੇ ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤੀ ਵੱਡੀ ਸੌਗਾਤ; 2,800 ਤੋਂ ਵੱਧ ਵੀਜ਼ੇ ਕੀਤੇ ਜਾਰੀ
ਕਿੰਗ ਫਾਹਦ ਕਾਜ਼ਵੇਅ ਅਥਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਹਿਰੀਨ ਅਤੇ ਅਰਬ ਪ੍ਰਾਇਦੀਪ ਵਿਚਕਾਰ ਸੜਕੀ ਸੰਪਰਕ ਦਾ ਇਹ ਇਕਲੌਤਾ ਰਸਤਾ ਹੁਣ ਪੂਰੀ ਤਰ੍ਹਾਂ ਚਾਲੂ ਹੈ। ਜ਼ਿਕਰਯੋਗ ਹੈ ਕਿ ਈਰਾਨੀ ਹਮਲਿਆਂ ਦੇ ਲਗਾਤਾਰ ਖ਼ਤਰੇ ਕਾਰਨ ਬਹਿਰੀਨ ਦਾ ਹਵਾਈ ਅੱਡਾ ਵੀ ਪਿਛਲੇ ਕਈ ਹਫ਼ਤਿਆਂ ਤੋਂ ਬੰਦ ਪਿਆ ਹੈ। ਇਸ ਪੁਲ ਨੂੰ ਉਸ ਸਮੇਂ ਅਚਾਨਕ ਬੰਦ ਕਰਨਾ ਪਿਆ ਜਦੋਂ ਈਰਾਨ ਵੱਲੋਂ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੇ ਸਊਦੀ ਅਰਬ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਕਾਰਨ ਸਊਦੀ ਅਰਬ ਦੇ ਊਰਜਾ ਢਾਂਚੇ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਸੀ। ਹਾਲਾਂਕਿ, ਸਊਦੀ ਅਰਬ ਨੇ ਅਜੇ ਤੱਕ ਇਸ ਹਮਲੇ ਨਾਲ ਹੋਏ ਅਸਲ ਨੁਕਸਾਨ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲੀ ਦੂਤਘਰ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ ! ਤੁਰਕੀ ਪੁਲਸ ਦਾ ਹਮਲਾਵਰਾਂ ਨਾਲ ਹੋ ਗਿਆ ਮੁਕਾਬਲਾ
NEXT STORY