ਜਲੰਧਰ (ਰੱਤਾ)- ਸਿਹਤ ਵਿਭਾਗ ਵਿਚ ਤਾਇਨਾਤ ਮੈਡੀਕਲ ਅਫ਼ਸਰਾਂ ਨੂੰ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਬਣਾਇਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਕੁਮਾਰ ਰਾਹੁਲ ਵੱਲੋਂ ਜਾਰੀ ਹੁਕਮਾਂ ਅਨੁਸਾਰ 6 ਮੈਡੀਕਲ ਅਫ਼ਸਰਾਂ ਨੂੰ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਬਣਾ ਦਿੱਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ LIST ਮੁਤਾਬਕ ਡਾ. ਸ਼ੈਲੀ ਜੇਤਲੀ, ਡਾ. ਰੀਮਾ ਗੋਗੀਆ, ਡਾ. ਅਸ਼ਵਨੀ ਕੁਮਾਰ, ਡਾ. ਰਮਨ ਕੁਮਾਰ ਗੁਪਤਾ, ਡਾ. ਵਿਕਾਸ ਗੋਇਲ ਅਤੇ ਡਾ. ਮੀਨਾਕਸ਼ੀ ਢੀਂਗਰਾ ਨੂੰ ਤਰੱਕੀ ਮਿਲੀ ਹੈ। ਇਨ੍ਹਾਂ ਸਾਰੇ ਮੈਡੀਕਲ ਅਫ਼ਸਰਾਂ ਨੂੰ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਬਣਾਇਆ ਗਿਆ ਹੈ।
ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
NEXT STORY