ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ 341 ਸਥਾਨਕ ਕੌਂਸਲਾਂ 'ਤੇ 10 ਫਰਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਰਾਸ਼ਟਰਪਤੀ ਮੈਤਰੀਪਾਲ ਸਿਰੀਸੈਨਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਲਈ ਇਹ ਪਹਿਲੀ ਚੋਣ ਪ੍ਰੀਖਿਆ ਹੋਵੇਗੀ। ਮਹਿੰਦਾ ਦੇਸ਼ਪ੍ਰਿਆ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ,''ਸਾਰੀਆਂ 341 ਸਥਾਨਕ ਕੌਂਸਲਾਂ 'ਤੇ 10 ਫਰਵਰੀ 2018 ਨੂੰ ਚੋਣਾਂ ਹੋਣਗੀਆਂ।'' ਉਨ੍ਹਾਂ ਨੇ ਦੱਸਿਆ ਕਿ ਕਮੀਸ਼ਨ ਨੇ ਲਾਗੂ ਤਰੀਕਾਂ 'ਤੇ ਲੰਬੀ ਗੱਲਬਾਤ ਕੀਤੀ ਅਤੇ ਸਾਰਿਆਂ ਦੀ ਸਹਿਮਤੀ ਨਾਲ 10 ਫਰਵਰੀ ਨੂੰ ਚੋਣਾਂ ਕਰਾਉਣ ਦਾ ਫੈਸਲਾ ਲਿਆ।
ਰਾਸ਼ਟਰਪਤੀ ਸਿਰੀਸੈਨਾ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਗਠਜੋੜ ਸਰਕਾਰ 'ਤੇ ਸਾਲ 2015 ਤੋਂ ਸਥਾਨਕ ਚੋਣਾਂ ਕਰਾਉਣ ਦੀ ਦੇਰੀ ਕਰਨ ਦਾ ਦੋਸ਼ ਲੱਗ ਰਿਹਾ ਸੀ। ਚੋਣ ਸੁਧਾਰਾਂ ਅਤੇ ਨਵੇਂ ਵਾਰਡਾਂ ਨੂੰ ਨਿਸ਼ਾਨਬੱਧ ਕਰਨ ਲਈ ਚੋਣਾਂ ਮੁਲਤਵੀ ਕੀਤੀਆਂ ਜਾ ਰਹੀਆਂ ਸਨ। ਪ੍ਰਧਾਨ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਾਰਨ 26 ਦਸੰਬਰ ਨੂੰ ਹੀ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਦੇਸ਼ਪ੍ਰਿਆ ਨੇ ਕਿਹਾ ਕਿ ਜੇ 22 ਜਾਂ 23 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਤਾਂ ਚੋਣਾਂ 8 ਫਰਵਰੀ ਨੂੰ ਹੋਣਗੀਆਂ ਕਿਉਂਕਿ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ 49 ਦਿਨਾਂ ਦੇ ਅੰਦਰ ਚੋਣਾਂ ਕਰਵਾਉਣੀਆਂ ਪੈਂਦੀਆਂ ਹਨ।
ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਅਗਵਾਈ ਵਾਲਾ ਸੰਯੁਕਤ ਵਿਰੋਧੀ ਪੱਖ ਸਰਕਾਰ ਤੋਂ ਲਗਾਤਾਰ ਚੋਣਾਂ ਕਰਾਉਣ ਦੀ ਮੰਗ ਕਰਦਾ ਰਿਹਾ ਹੈ। ਨਵੀਂ ਵੋਟਿੰਗ ਪ੍ਰਣਾਲੀ ਦੇ ਅੰਤਰਗਤ ਪਹਿਲੀ ਵਾਰੀ ਸਥਾਨਕ ਚੋਣਾਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਨਵੀਂ ਵੋਟਿੰਗ ਪ੍ਰਣਾਲੀ ਵਿਚ ਸੀਟਾਂ ਵਧਾ ਕੇ 8,825 ਕਰ ਦਿੱਤੀਆਂ ਗਈਆਂ ਹਨ ਅਤੇ ਔਰਤਾਂ ਦਾ ਰਾਖਵਾਂਕਰਨ ਵਧਾ ਕੇ 25 ਫੀਸਦੀ ਕਰ ਦਿੱਤਾ ਗਿਆ ਹੈ।
ਕਾਬੁਲ ਵਿਚ ਬੰਦੂਕਧਾਰੀਆਂ ਨੇ ਕੀਤਾ ਇਮਾਰਤ 'ਤੇ ਕਬਜ਼ਾ
NEXT STORY