ਬੇਰੂਤ(ਭਾਸ਼ਾ)— ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਆਊਨ ਨੇ ਪ੍ਰਧਾਨ ਮੰਤਰੀ ਸਾਦ ਅਲ ਹਰੀਰੀ ਦੇ ਦੇਸ਼ ਵਾਪਸ ਨਾ ਆਉਣ 'ਤੇ ਸਾਊਦੀ ਅਰਬ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਲੇਬਨਾਨ ਦੇ ਇਕ ਸੀਨੀਅਰ ਮੁਤਾਬਕ ਆਊਨ ਨੇ ਸ਼ਨੀਵਾਰ ਨੂੰ ਵਿਦੇਸ਼ੀ ਡਿਪਲੋਮੈਟਸ ਨੂੰ ਕਿਹਾ ਕਿ ਹਰੀਰੀ ਨੂੰ ਅਗਵਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਛੁੱਟਕਾਰਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੀਰੀ ਵੱਲੋਂ ਜੋ ਪ੍ਰਤੀਕਿਰਿਆ ਜਾਂ ਕਦਮ ਚੁੱਕੇ ਗਏ ਹਨ ਉਹ ਵਾਸਤਵਿਕ ਹਨ। ਇਕ ਸੀਨੀਅਰ ਨੇਤਾ ਅਤੇ ਹਰੀਰੀ ਦੇ ਕਰੀਬੀ ਨੇ ਕਿਹਾ ਕਿ ਬੀਤੇ ਸ਼ਨੀਵਾਰ ਨੂੰ ਰਿਆਦ ਤੋਂ ਇਕ ਟੀ. ਵੀ. ਪ੍ਰੋਗਰਾਮ ਵਿਚ ਕਿਹਾ ਸੀ ਕਿ ਉਹ ਆਪਣਾ ਅਹੁਦਾ ਛੱਡ ਰਹੇ ਹਨ, ਕਿਉਂਕੀ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
ਚੀਨ ਨੇ ਰਾਜਿਆਂ ਵਾਂਗ ਕੀਤਾ ਆਦਰ-ਮਾਣ, ਟਰੰਪ ਨੇ ਕੀਤਾ ਸਭ ਬੇਕਾਰ, ਜੱਪਣ ਲੱਗੇ ਮੋਦੀ-ਮੋਦੀ
NEXT STORY