ਲਾਹੌਰ - ਪਾਕਿਸਤਾਨ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਸੂਬਾਈ ਰਾਜਧਾਨੀ ਵਿੱਚ ਧੂੰਏ ਦੀ ਬੁਰੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਿੱਜੀ ਖੇਤਰ ਦੇ 50 ਫ਼ੀਸਦੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਨਿਰਦੇਸ਼ ਦਿੰਦੇ ਹੋਏ ਤੱਤਕਾਲ ਨੋਟੀਫਿਕੇਸ਼ਨ ਜਾਰੀ ਕਰੇ। ਡਾਨ ਨਿਊਜ਼ ਦੀ ਵੈਬਸਾਈਟ ਦੀ ਖ਼ਬਰ ਅਨੁਸਾਰ, ਲਾਹੌਰ ਹਾਈ ਕੋਰਟ ਨੇ ਇਹ ਹੁਕਮ ਅਜਿਹੇ ਸਮੇਂ 'ਤੇ ਪਾਸ ਕੀਤਾ ਹੈ ਜਦੋਂ ਬੁੱਧਵਾਰ ਨੂੰ ਸ਼ਹਿਰ ਦੀ ਹਵਾ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਅਤੇ ਲਾਹੌਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ।
ਜਸਟਿਸ ਸ਼ਾਹਿਦ ਕਰੀਮ ਨੇ ਵਾਤਾਵਰਨ ਸਮੱਸਿਆਵਾਂ ਤੋਂ ਨਜਿੱਠਣ ਵਿੱਚ ਸੂਬਾਈ ਸਰਕਾਰ ਦੀਆਂ ਅਸਫਲਤਾਵਾਂ 'ਤੇ ਦਰਜ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਉਕਤ ਨਿਰਦੇਸ਼ ਦਿੱਤੇ। ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਅਨੁਸਾਰ, ਹਾਲਾਂਕਿ ਅਦਾਲਤ ਹਵਾ ਪ੍ਰਦੂਸ਼ਣ ਕਾਰਨ ਖੇਤਰ ਵਿੱਚ ਸਕੂਲਾਂ ਨੂੰ ਬੰਦ ਕਰਨ ਦੇ ਕਾਨੂੰਨੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਸਹਿਮਤ ਨਹੀਂ ਹੋਈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ੱਕੀ ਕੱਟੜਪੰਥੀਆਂ ਨੇ ਦੱਖਣ-ਪੱਛਮੀ ਨਾਈਜਰ 'ਚ 25 ਲੋਕਾਂ ਦਾ ਕੀਤਾ ਕਤਲ
NEXT STORY