ਕੋਲੰਬੋ-ਸ਼੍ਰੀਲੰਕਾ ਸਰਕਾਰ ਨੇ ਵਟਸਐਪ, ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਈ ਗਈ ਪਾਬੰਦੀ ਐਤਵਾਰ ਨੂੰ ਹਟਾ ਦਿੱਤੀ। ਦੇਸ਼ 'ਚ ਵਿਗੜ ਰਹੇ ਆਰਥਿਕ ਸੰਕਟ ਨੂੰ ਲੈ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਤੋਂ ਪਹਿਲਾਂ ਦੇਸ਼ ਵਿਆਪੀ ਜਨਤਕ ਐਮਰਜੈਂਸੀ ਐਲਾਨ ਕਰਨ ਅਤੇ 36 ਘੰਟਿਆਂ ਦੇ ਕਰਫ਼ਿਊ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪਾਬੰਦੀ ਲੱਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
ਪਾਬੰਦੀ ਹਟਾਏ ਜਾਣ ਦੇ ਬਾਰੇ 'ਚ ਇਕ ਅਧਿਕਾਰੀ ਨੇ ਕਿਹਾ ਕਿ ਫੇਸਬੁੱਕ, ਟਵਿੱਟਰ, ਯੂਟਿਊਬ, ਇੰਸਟਾਗ੍ਰਾਮ, ਸਨੈਪਚੈਟ, ਵਟਸਐਪ, ਵਾਈਬਰ, ਟੈਲੀਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਦੀਆਂ ਸੇਵਾਵਾਂ 15 ਘੰਟੇ ਦੇ ਬਾਅਦ ਬਹਾਲ ਕਰ ਦਿੱਤੀਆਂ ਗਈਆਂ। ਇਹ ਸੇਵਾਵਾਂ ਪੂਰੀ ਤਰ੍ਹਾਂ ਨਾਲ ਆਸ਼ਿੰਕ ਤੌਰ 'ਤੇ ਬਲਾਕ ਕਰ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਯੁੱਧ ਅਪਰਾਧਾਂ ਦੇ ਮਿਲੇ ਸਬੂਤ, ਬ੍ਰਿਟੇਨ ਨੇ ਕੀਤੀ ਨਿੰਦਾ
ਇਸ ਤੋਂ ਪਹਿਲਾਂ 'ਕੋਲੰਬਕੋ ਪੇਜ' ਅਖ਼ਬਾਰ ਦੀ ਖ਼ਬਰ 'ਚ ਕਿਹਾ ਗਿਆ ਸੀ ਕਿ ਇਸ ਕਦਮ ਦਾ ਉਦੇਸ਼ ਘੰਟਿਆਂ ਤੱਕ ਬਿਜਲੀ ਕਟੌਤੀ ਦਰਮਿਆਨ ਭੋਜਨ, ਜ਼ਰੂਰੀ ਵਸਤਾਂ, ਈਂਧਨ ਅਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਸਰਕਾਰ ਦੀ ਨਾਕਾਮੀ ਦੇ ਵਿਰੋਧ 'ਚ ਕੋਲੰਬੋ 'ਚ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਸੈਕ੍ਰਾਮੈਂਟੋ 'ਚ ਗੋਲੀਬਾਰੀ ਦੌਰਾਨ 6 ਦੀ ਮੌਤ ਤੇ 9 ਜ਼ਖਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ 'ਚ ਯੁੱਧ ਅਪਰਾਧਾਂ ਦੇ ਮਿਲੇ ਸਬੂਤ, ਬ੍ਰਿਟੇਨ ਨੇ ਕੀਤੀ ਨਿੰਦਾ
NEXT STORY