ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਨੇ ਜਿੱਥੇ ਦੁਨੀਆ ਭਰ 'ਚ ਤੇਲ ਤੇ ਗੈਸ ਦਾ ਸੰਕਟ ਪੈਦਾ ਕਰ ਦਿੱਤਾ ਹੈ, ਉੱਥੇ ਹੀ ਇਸ ਦਾ ਸਭ ਤੋਂ ਵੱਡਾ ਅਸਰ ਪਾਕਿਸਤਾਨ 'ਚ ਦੇਖਣ ਨੂੰ ਮਿਲ ਰਿਹਾ ਹੈ। ਗਲੋਬਲ ਪੱਧਰ 'ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ ਵਿੱਚ ਭਾਰੀ ਉਛਾਲ ਆਉਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੂਰੇ ਪਾਕਿਸਤਾਨ ਵਿੱਚ 'ਸਮਾਰਟ ਲਾਕਡਾਊਨ' ਲਗਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮੁੱਖ ਉਦੇਸ਼ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਉਣਾ ਹੈ।
ਹੁਕਮਾਂ ਮੁਤਾਬਕ ਆਉਣ ਵਾਲੇ ਹਫ਼ਤਿਆਂ ਦੇ ਸ਼ਨੀਵਾਰ ਤੇ ਐਤਵਾਰ ਨੂੰ ਦੇਸ਼ 'ਚ ਮੁਕੰਮਲ ਲਾਕਡਾਊਨ ਰਹੇਗਾ। ਲਾਕਡਾਊਨ ਦੌਰਾਨ ਦੇਸ਼ ਭਰ ਦੇ ਸਕੂਲ, ਬਾਜ਼ਾਰ ਤੇ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ, ਜਿਵੇਂ ਦਵਾਈਆਂ ਅਤੇ ਰਾਸ਼ਨ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਸ਼ਾਮ ਨੂੰ ਜਲਦੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ
ਸਰਕਾਰੀ ਮੁਲਾਜ਼ਮਾਂ ਲਈ 'ਵਰਕ ਫ੍ਰੌਮ ਹੋਮ' ਲਾਗੂ ਕੀਤਾ ਗਿਆ ਹੈ ਅਤੇ ਸਰਕਾਰੀ ਗੱਡੀਆਂ ਦੇ ਤੇਲ ਕੋਟੇ ਵਿੱਚ 60 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਗੈਰ-ਜ਼ਰੂਰੀ ਸਫ਼ਰ 'ਤੇ ਰੋਕ ਲਗਾਉਣ ਲਈ ਹਾਈਵੇਅ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਇੱਥੋਂ ਤੱਕ ਕਿ ਵਿਆਹ ਸਮਾਗਮਾਂ ਅਤੇ ਵੱਡੇ ਇਕੱਠਾਂ 'ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਰਾਨ ਵੱਲੋਂ ਹੋਰਮੁਜ਼ ਦੀ ਖਾੜੀ ਨੂੰ ਬੰਦ ਕੀਤੇ ਜਾਣ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਾਕਿਸਤਾਨ ਆਪਣੀ ਊਰਜਾ ਲੋੜਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਹੈ, ਇਸ ਲਈ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਕਮੀ ਨੇ ਦੇਸ਼ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਸਿੰਧ ਦੇ ਸਥਾਨਕ ਸਰਕਾਰਾਂ ਮੰਤਰੀ ਨਾਸਿਰ ਹੁਸੈਨ ਸ਼ਾਹ ਨੇ ਕਿਹਾ ਕਿ ਜੇਕਰ ਇਹ ਜੰਗ ਲੰਬੀ ਚੱਲੀ ਤਾਂ ਸਥਿਤੀ ਹੋਰ ਵੀ 'ਭਿਆਨਕ' ਹੋ ਸਕਦੀ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੇਲ ਅਤੇ ਗੈਸ ਦੀ ਬਚਤ ਕਰਨ ਲਈ ਲੋੜੀਂਦੇ ਕਦਮ ਚੁੱਕਣ ਤੇ ਜਿੰਨਾ ਹੋ ਸਕੇ ਵਾਹਨਾਂ ਦੀ ਵਰਤੋਂ ਘੱਟ ਕਰਨ।
ਇਹ ਵੀ ਪੜ੍ਹੋ- 5ਵੀਂ ਕਲਾਸ ਤੱਕ ਨਹੀਂ ਹੋਵੇਗੀ ਕੋਈ ਪ੍ਰੀਖਿਆ, ਸਕੂਲਾਂ ਦੇ ਵੀ ਬਦਲੇ ਜਾਣਗੇ ਨਾਂ ! PM ਬਾਲੇਨ ਸ਼ਾਹ ਨੇ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਨ ਗਿਆ ਇਰਾਨ ! ਅਮਰੀਕਾ-ਇਜ਼ਰਾਈਲ ਅੱਗੇ ਰੱਖ'ਤੀਆਂ ਜੰਗ ਖ਼ਤਮ ਕਰਨ ਦੀਆਂ ਸ਼ਰਤਾਂ
NEXT STORY